ਚੋਰੀ ਦੇ 30 ਗੱਟੇ ਚੌਲ ਲੈ ਕੇ ਆਉਂਦੇ ਦੋ ਵਿਅਕਤੀ ਗ੍ਰਿਫ਼ਤਾਰ, 3 ਨਾਮਜ਼ਦ

Monday, Feb 09, 2026 - 11:12 AM (IST)

ਚੋਰੀ ਦੇ 30 ਗੱਟੇ ਚੌਲ ਲੈ ਕੇ ਆਉਂਦੇ ਦੋ ਵਿਅਕਤੀ ਗ੍ਰਿਫ਼ਤਾਰ, 3 ਨਾਮਜ਼ਦ

ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਮਹਿੰਦਰਾ ਪਿੱਕਅਪ ਗੱਡੀ ’ਤੇ 30 ਗੱਟੇ ਚੋਰੀ ਦੇ ਚੌਲ ਲੈ ਕੇ ਆਉਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੂੰ ਲੈ ਕੇ ਪੁਲਸ ਵੱਲੋਂ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਦ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਅਤੇ ਚੈਕਿੰਗ ਕਰ ਰਹੇ ਸੀ।

ਉਨ੍ਹਾ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰਦੇ ਹੋਏ ਇਕ ਮਹਿੰਦਰਾ ਪਿੱਕਅਪ ਗੱਡੀ ’ਤੇ ਚੋਰੀ ਦੇ ਚੌਲ ਲੈ ਕੇ ਆ ਰਹੇ ਦੋ ਵਿਅਕਤੀਆਂ ਲਖਵੀਰ ਸਿੰਘ ਉਰਫ਼ ਸ਼ੀਰਾ ਵਾਸੀ ਬਸਤੀ ਮਲਸੀਆਂ ਵਾਲੀ ਜ਼ੀਰਾ ਅਤੇ ਜਸਵਿੰਦਰ ਕੁਮਾਰ ਪੁੱਤਰ ਰੂਪ ਲਾਲ ਵਾਸੀ ਠੱਠੀ ਫਰੀਦਪੁਰ ਜ਼ਿਲ੍ਹਾ ਗੁਰਦਾਸਪੁਰ ਹਾਲ ਅਬਾਦ ਨਾਨਕ ਨਗਰੀ ਜ਼ੀਰਾ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 50 ਕਿੱਲੋ ਵਜ਼ਨ ਦੇ 30 ਗੱਟੇ ਚੌਲ ਚੋਰੀ ਦੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਠਾਣਾ ਸਿੰਘ ਪੁੱਤਰ ਪੱਪੂ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News