ਲੁਧਿਆਣਾ ਰੇਲਵੇ ਸਟੇਸ਼ਨ ''ਤੇ ਵਿਸ਼ੇਸ਼ ਚੈਕਿੰਗ, ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 2.77 ਲੱਖ ਰੁਪਏ

Sunday, Feb 08, 2026 - 06:49 PM (IST)

ਲੁਧਿਆਣਾ ਰੇਲਵੇ ਸਟੇਸ਼ਨ ''ਤੇ ਵਿਸ਼ੇਸ਼ ਚੈਕਿੰਗ, ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 2.77 ਲੱਖ ਰੁਪਏ

ਲੁਧਿਆਣਾ (ਗੌਤਮ): ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇੱਕ ਵਿਸ਼ੇਸ਼ ਟਿਕਟ ਜਾਂਚ ਮੁਹਿੰਮ "ਫੋਰਟ੍ਰੈਸ ਚੈੱਕ" ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 327 ਬਿਨਾਂ ਟਿਕਟ ਯਾਤਰੀਆਂ ਨੂੰ ਫੜਿਆ ਗਿਆ, ਜਿਨ੍ਹਾਂ ਤੋਂ ₹2,77,000/- ਦਾ ਮਾਲੀਆ (ਰੇਵਨਿਊ) ਵਸੂਲਿਆ ਗਿਆ। ਇਹ ਮੁਹਿੰਮ ਸਵੇਰੇ 9.00 ਵਜੇ ਤੋਂ ਸ਼ਾਮ 17.00 ਵਜੇ ਤੱਕ ਲਗਾਤਾਰ ਚਲਾਈ ਗਈ, ਜਿਸ ਵਿੱਚ ਲਗਭਗ 20 ਟਿਕਟ ਜਾਂਚ ਸਟਾਫ਼ ਅਤੇ ਆਰ.ਪੀ.ਐਫ. ਦੇ ਜਵਾਨ ਸ਼ਾਮਲ ਸਨ।

ਰੇਲਵੇ ਵਿੱਚ ਫੋਰਟ੍ਰੈਸ ਚੈੱਕ ਇੱਕ ਵਿਸ਼ੇਸ਼ ਅਤੇ ਸੰਘਣੀ ਜਾਂਚ ਮੁਹਿੰਮ ਹੁੰਦੀ ਹੈ, ਜਿਸ ਦੇ ਤਹਿਤ ਕਿਸੇ ਸਟੇਸ਼ਨ, ਟ੍ਰੇਨ ਜਾਂ ਰੇਲਖੰਡ ਵਿੱਚ ਬਿਨਾਂ ਕਿਸੇ ਪੂਰਵ ਸੂਚਨਾ ਦੇ ਸੰਘਣੀ ਟਿਕਟ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਟਿਕਟ ਚੈਕਿੰਗ ਸਟਾਫ਼ ਅਤੇ ਆਰ.ਪੀ.ਐਫ. ਦੀ ਸਾਂਝੀ ਟੀਮ ਵੱਲੋਂ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਰੇਲਵੇ ਨਿਯਮਾਂ ਦੀ ਸਖ਼ਤੀ ਨਾਲ ਨਿਰੀਖਣ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਬਿਨਾਂ ਟਿਕਟ ਯਾਤਰਾ 'ਤੇ ਰੋਕ ਲਗਾਉਣਾ ਅਤੇ ਮਾਲੀਆ ਵਾਧਾ ਯਕੀਨੀ ਬਣਾਉਣਾ ਹੁੰਦਾ ਹੈ।

ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਧ ਟਿਕਟ ਲੈ ਕੇ ਹੀ ਸਫ਼ਰ ਕਰਨ। ਯਾਤਰੀਆਂ ਦੀ ਸਹੂਲਤ ਅਤੇ ਮਾਲੀਆ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਿਸ਼ੇਸ਼ ਟਿਕਟ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ।


author

Anmol Tagra

Content Editor

Related News