ਮਹਿਲਾ ਬਾਕਸਰ ਨਿਕਲੀ ਪੁਰਸ਼! ਭੜਕੇ ਹਰਭਜਨ ਨੇ ਕਿਹਾ ਤਮਗਾ ਲਵੋ ਵਾਪਸ

Tuesday, Nov 05, 2024 - 06:04 PM (IST)

ਸਪੋਰਟਸ ਡੈਸਕ- ਪੈਰਿਸ ਓਲੰਪਿਕ 2024 ਦੇ ਦੌਰਾਨ ਅਲਜੀਰੀਆ ਦੀ ਬਾਕਸਰ ਇਮਾਨ ਖਲੀਫਾ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਔਰਤਾਂ ਦੀ ਕੈਟੇਗਰੀ 'ਚ ਇਮਾਨ ਖਲੀਫ ਨੇ ਇਟਲੀ ਦੀ ਬਾਕਸਰ ਨੂੰ ਸਿਰਫ 46 ਸਕਿੰਟ 'ਚ ਹੀ ਹਰਾ ਦਿੱਤਾ ਸੀ, ਉਦੋਂ ਉਸ 'ਤੇ ਦੋਸ਼ ਲੱਗਾ ਸੀ ਕਿ ਉਹ ਮਹਿਲਾ ਨਹੀਂ ਪੁਰਸ਼ ਹੈ। ਇਸ ਨੂੰ ਲੈ ਕੇ ਉਸ ਸਮੇਂ ਕਾਫੀ ਵਿਵਾਦ ਹੋਇਆ ਸੀ। ਪਰ ਇਮਾਨ ਖਲੀਫਾ ਨੂੰ ਟੂਰਨਾਮੈਂਟ 'ਚ ਖੇਡਣ ਤੋਂ ਰੋਕਿਆ ਨਹੀਂ ਗਿਆ ਸੀ। ਇਸ ਤੋਂ ਬਾਅਦ ਉਸ ਨੇ ਗੋਲਡ ਮੈਡਲ ਵੀ ਆਪਣੇ ਨਾਂ ਕੀਤਾ ਸੀ।

ਪੈਰਿਸ ਓਲੰਪਿਕ ਦੇ ਦੌਰਾਨ ਇਮਾਨ ਖਲੀਫਾ ਨੂੰ ਲੈ ਕੇ ਹੋਇਆ ਸੀ ਵਿਵਾਦ

ਦਰਅਸਲ ਇਟਲੀ ਦੀ ਏਂਜੇਲਾ ਕੈਰਿਨੀ ਤੇ ਇਮਾਨ ਖਲੀਫਾ ਵਿਚਾਲੇ ਪੈਰਿਸ ਓਲੰਪਿਕ 2024 'ਚ ਬਾਕਸਿੰਗ ਦਾ ਮੈਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਇਮਾਨ ਖਲੀਫਾ ਦੇ ਦੋ ਮੁੱਕੇ ਖਾਣ ਦੇ ਬਾਅਦ ਏਂਜੇਲਾ ਕੈਰਿਨੀ ਕੈਨਵਾਸ 'ਤੇ ਡਿੱਗ ਪਈ। ਜਿਸ ਤੋਂ ਬਾਅਦ ਉਹ ਚੀਕਦੇ ਹੋਏ ਕਹਿਣ ਲੱਗੀ, ''ਇਹ ਅਨਿਆ ਹੈ।'' ਇਟਲੀ ਦੀ ਖਿਡਾਰਨ ਗੋਡਿਆਂ ਦੇ ਭਾਰ ਬੈਠ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਰੋਂਦੇ ਹੋਏ ਕੈਰਿਨੀ ਨੇ ਕਿਹਾ ਕਿ ਇਹ ਪਹਿਲਾ ਮੁਕਾਬਲਾ ਸੀ ਜਿਸ 'ਚ ਉਸ ਨੇ ਇੰਨੇ ਜ਼ੋਰ ਨਾਲ ਮੁੱਕੇ ਮਹਿਸੂਸ ਕੀਤੇ। ਇਸ ਤੋਂ ਬਾਅਦ ਵਿਵਾਦ ਹੋਇਆ ਕਿ ਇਮਾਨ ਖਲੀਫਾ ਮਹਿਲਾ ਨਹੀਂ ਪੁਰਸ਼ ਹੈ। 

ਹਰਭਜਨ ਸਿੰਘ ਨੇ ਗੋਲਡ ਮੈਡਲ ਖੋਹਣ ਦੀ ਕਹੀ ਗੱਲ

ਹੁਣ ਇੱਕ ਮੈਡੀਕਲ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਮਾਨ ਖਲੀਫਾ ਵਿੱਚ ਪੁਰਸ਼ ਵਿਸ਼ੇਸ਼ਤਾਵਾਂ ਹਨ। ਇੱਕ ਮੈਡੀਕਲ ਰਿਪੋਰਟ ਲੀਕ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਮਾਨ ਅਸਲ ਵਿੱਚ ਮਰਦ ਹੈ। ਇੱਕ ਫਰਾਂਸੀਸੀ ਪੱਤਰਕਾਰ ਅਨੁਸਾਰ, ਖਲੀਫਾ ਦੇ ਅੰਦਰੂਨੀ ਅੰਡਕੋਸ਼ ਅਤੇ XY ਕ੍ਰੋਮੋਸੋਮ (ਪੁਰਸ਼ ਕ੍ਰੋਮੋਸੋਮ) ਹਨ। ਪੱਤਰਕਾਰ ਪੀਅਰਸ ਮੋਰਗਨ ਨੇ ਵੀ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਉਸ ਸਮੇਂ ਜੋ ਕਿਹਾ ਸੀ ਕਿ ਇਮਾਨ ਖਲੀਫਾ ਇਕ ਆਦਮੀ ਹੈ, ਉਸ ਦੀ ਪੁਸ਼ਟੀ ਹੋ ​​ਗਈ ਹੈ। ਹੁਣ ਉਨ੍ਹਾਂ ਤੋਂ ਗੋਲਡ ਮੈਡਲ ਖੋਹ ਲਿਆ ਜਾਵੇ। ਭਾਰਤੀ ਟੀਮ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਸਿੰਘ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸੋਨ ਤਮਗਾ ਵਾਪਸ ਲੈ ਲਿਆ ਜਾਵੇ।


Tarsem Singh

Content Editor

Related News