ਕਿਰਣ ਜਾਧਵ ਨੇ ਲਕਸ਼ੈ ਕੱਪ ’ਚ ਏਅਰ ਰਾਈਫਲ ਦਾ ਸੋਨ ਤਮਗਾ ਜਿੱਤਿਆ
Tuesday, Jan 07, 2025 - 02:52 PM (IST)
ਮੁੰਬਈ– ਨੇਵੀ ਦੇ ਕਿਰਣ ਜਾਧਵ ਨੇ ਕਈ ਮੰਨੇ-ਪ੍ਰਮੰਨੇ ਨਿਸ਼ਾਨਾਬੇਜ਼ਾਂ ਨੂੰ ਪਛਾੜਦੇ ਹੋਏ ਇੱਥੇ 15ਵੇਂ ਲਕਸ਼ੈ ਕੱਪ ਇਨਵਾਈਟ ਟੂਰਨਾਮੈਂਟ ਵਿਚ 10 ਮੀਟਰ ਏਅਰ ਰਾਈਫਲ ਦਾ ਸੋਨ ਤਮਗਾ ਜਿੱਤਿਆ।
ਸਾਲ 2018 ਤੋਂ ਹਰ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ 29 ਸਾਲਾ ਜਾਧਵ ਨੇ 251.7 ਅੰਕਾਂ ਨਾਲ ਪਹਿਲੀ ਵਾਰ ਖਿਤਾਬ ਜਿੱਤਿਆ। ਜਾਧਵ ਨੇ ਮਹਾਰਾਸ਼ਟਰ ਦੇ ਗਜਾਨਨ ਖਾਨਦਾਗਲੇ (250.9) ਤੇ ਮਹਾਰਾਸ਼ਟਰ ਦੇ ਹੀ ਮੋਹਿਤ ਗੌੜਾ (229.3) ਨੂੰ ਪਛਾੜ ਕੇ ਸੋਨ ਤਮਾਗ ਜਿੱਤਿਆ।
ਪੈਰਿਸ ਓਲੰਪਿਕ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਰੇਲਵੇ ਦਾ ਅਰਜੁਨ ਬਬੂਤਾ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਉਹ 208.2 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ।