ਸ਼ਰਮਨਾਕ! ਨਾਬਾਲਗ ਮਹਿਲਾ ਹਾਕੀ ਖਿਡਾਰੀ ਨਾਲ ਜਬ.ਰ-ਜ਼ਿ.ਨਾਹ, ਦੋਸ਼ੀ ਕੋਚ ਗ੍ਰਿਫਤਾਰ

Tuesday, Jan 07, 2025 - 11:20 AM (IST)

ਸ਼ਰਮਨਾਕ! ਨਾਬਾਲਗ ਮਹਿਲਾ ਹਾਕੀ ਖਿਡਾਰੀ ਨਾਲ ਜਬ.ਰ-ਜ਼ਿ.ਨਾਹ, ਦੋਸ਼ੀ ਕੋਚ ਗ੍ਰਿਫਤਾਰ

ਸਪੋਰਟਸ ਡੈਸਕ- ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਾਬਾਲਗ ਮਹਿਲਾ ਹਾਕੀ ਖਿਡਾਰਨ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਆਪਣੇ ਕੋਚ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਹੈ। ਮੁਲਜ਼ਮ ਕੋਚ ਭਾਨੂ ਅਗਰਵਾਲ, ਜੋ ਕਿ ਚੰਪਾਵਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਘਟਨਾ ਨੇ ਪੂਰੇ ਸੂਬੇ 'ਚ ਤਹਿਲਕਾ ਮਚਾ ਦਿੱਤਾ ਹੈ, ਖਾਸ ਤੌਰ 'ਤੇ ਅਜਿਹੇ ਸਮੇਂ ਜਦੋਂ ਉੱਤਰਾਖੰਡ 'ਚ 28 ਜਨਵਰੀ ਤੋਂ 38ਵੀਆਂ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਜਸਪ੍ਰੀਤ ਬੁਮਰਾਹ ਦੀ Injury ਨਾਲ ਜੁੜੀ ਵੱਡੀ ਅਪਡੇਟ, ਇੰਨੀ ਦੇਰ ਲਈ ਹੋ ਸਕਦੇ ਨੇ ਬਾਹਰ

ਇਹ ਘਟਨਾ ਹਰਿਦੁਆਰ ਦੇ ਸਿਦਕੁਲ ਥਾਣਾ ਖੇਤਰ ਤੋਂ ਸਾਹਮਣੇ ਆਈ ਹੈ ਅਤੇ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 ਅਤੇ ਪੋਕਸੋ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਹਰਿਦੁਆਰ ਦੇ ਸੀਨੀਅਰ ਪੁਲਸ ਅਧਿਕਾਰੀ ਪ੍ਰਮਿੰਦਰ ਸਿੰਘ ਡੋਭਾਲ ਨੇ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Champions Trophy ਲਈ ਭਾਰਤੀ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਾਸ਼ਟਰੀ ਖੇਡਾਂ ਦੇ ਉਦਘਾਟਨ ਲਈ ਸੱਦਾ ਦਿੱਤਾ ਹੈ। ਹਰਿਦੁਆਰ ਦਾ ਹਾਕੀ ਸਟੇਡੀਅਮ, ਜਿਸ ਦਾ ਨਾਂ ਦੇਸ਼ ਦੀ ਪ੍ਰਸਿੱਧ ਮਹਿਲਾ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਨਾਂ ’ਤੇ ਰੱਖਿਆ ਗਿਆ ਹੈ, ਇਸ ਸਮਾਗਮ ਦਾ ਮੁੱਖ ਸਥਾਨ ਹੈ। ਪਰ ਇਸ ਜਬਰ-ਜ਼ਿਨਾਹ ਕਾਂਡ ਨੇ ਰਾਸ਼ਟਰੀ ਖੇਡਾਂ ਦੀਆਂ ਤਿਆਰੀਆਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ : Dhanashree ਨਾਲ ਤਲਾਕ ਨੂੰ ਲੈ ਕੇ ਬਿਖਰੇ Yuzvendra! ਇਸ ਹਾਲਤ 'ਚ ਆਏ ਨਜ਼ਰ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਤਰਾਖੰਡ ਦੀ ਖੇਡ ਮੰਤਰੀ ਰੇਖਾ ਆਰੀਆ ਹਰਿਦੁਆਰ ਪਹੁੰਚੀ ਅਤੇ ਪੀੜਤਾ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਘਟਨਾ ਨੂੰ ਘਿਨੌਣਾ ਅਪਰਾਧ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਪੀੜਤ ਦੇ ਨਾਲ ਖੜ੍ਹੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਦੋਸ਼ੀ ਕੋਚ ਦੀਆਂ ਠੇਕੇ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀਆਂ ਗਈਆਂ ਹਨ। ਹਰਿਦੁਆਰ 'ਚ ਨਾਬਾਲਗ ਹਾਕੀ ਖਿਡਾਰਨ ਨਾਲ ਇਹ ਮੰਦਭਾਗੀ ਘਟਨਾ ਨਾ ਸਿਰਫ ਖੇਡ ਵਿਭਾਗ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ, ਸਗੋਂ ਇਹ ਮਹਿਲਾ ਖਿਡਾਰੀਆਂ ਦੀ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News