ਰੀਆ ਪੂਰਵੀ ਨੇ ਜਿੱਤਿਆ ਪਹਿਲਾ ਪੇਸ਼ੇਵਰ ਖਿਤਾਬ

Saturday, Jan 11, 2025 - 11:20 AM (IST)

ਰੀਆ ਪੂਰਵੀ ਨੇ ਜਿੱਤਿਆ ਪਹਿਲਾ ਪੇਸ਼ੇਵਰ ਖਿਤਾਬ

ਜਮਸ਼ੇਦਪੁਰ– ਰੀਆ ਪੂਰਬੀ ਸਰਵਨਨ ਨੇ ਸ਼ੁੱਕਰਵਾਰ ਨੂੰ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ (ਡਬਲਯੂ. ਪੀ. ਜੀ. ਟੀ.) ਵਿਚ 2025 ਸੈਸ਼ਨ ਦੀ ਸ਼ੁਰੂਆਤ ਪਹਿਲੇ ਗੇੜ ਵਿਚ ਆਪਣਾ ਪਹਿਲਾ ਖਿਤਾਬ ਜਿੱਤ ਕੇ ਕੀਤੀ। ਕੋਲਾਰ ਦੀ 22 ਸਾਲਾ ਗੋਲਫਰ ਨੇ ਪਹਿਲੇ ਪਲੇਅ ਆਫ ਹੋਲ ਵਿਚ ਸਾਨਵੀ ਸੋਮੂ ਨੂੰ ਪਛਾੜਿਆ।

3 ਦਿਨ ਵਿਚ ਦੋਵੇਂ ਇਕ ਅੰਡਰ 215 ਦੇ ਕੁੱਲ ਸਕੋਰ ਨਾਲ ਬਰਾਬਰੀ ’ਤੇ ਸੀ। ਦੋਵਾਂ ਨੇ ਆਖਰੀ ਦਿਨ 71 ਦੇ ਕਾਰਡ ਖੇਡੇ। ਰੀਆ ਨੇ 72-72-71 ਤੇ ਸਾਨਵੀ ਨੇ 75-69-71 ਦੇ ਕਾਰਡ ਬਣਾਏ। ਬਤੌਰ ਪੇਸ਼ੇਵਰ ਗੋਲਫਰ ਰੀਆ ਦਾ ਇਹ ਪੰਜਵਾਂ ਸੈਸ਼ਨ ਹੈ। ਜੈਸਮੀਨ ਸ਼ੇਖਰ ਈਵਨ ਪਾਰ 216 ਦੇ ਕੁੱਲ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ।
 


author

Tarsem Singh

Content Editor

Related News