ਵੈਸ਼ਾਲੀ ਨੇ ਵਿਸ਼ਵ ਬਲਿਟਜ਼ ਫਾਈਨਲਸ ਕੁਆਲੀਫਾਇਰ ਜਿੱਤਿਆ
Wednesday, Jan 01, 2025 - 10:56 AM (IST)
ਨਿਊਯਾਰਕ– ਭਾਰਤੀ ਗ੍ਰੈਂਡਮਾਸਟਰ ਆਰ. ਵੈਸ਼ਾਲੀ ਨੇ ਮੰਗਲਵਾਰ ਨੂੰ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਮਹਿਲਾ ਕੁਆਲੀਫਾਇਰ ਜਿੱਤ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਜਦਕਿ ਹਾਲ ਹੀ ਵਿਚ ਰੈਪਿਡ ਵਿਸ਼ਵ ਚੈਂਪੀਅਨ ਬਣੀ ਕੋਨੇਰੂ ਹੰਪੀ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ। ਸੋਨ ਤਮਗਾ ਤੇ 60,000 ਡਾਲਰ ਦੀ ਇਨਾਮੀ ਰਾਸ਼ੀ ਜਿੱਤਣ ਵਾਲੀ ਹੰਪੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਸ਼ਾਲੀ ਨੇ ਆਪਣੀ ਖੇਡ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ । ਉਸ ਨੇ ਮਹਿਲਾ ਵਰਗ ਵਿਚ 11 ਵਿਚੋਂ 9.5 ਅੰਕ ਲੈ ਕੇ ਬਾਜ਼ੀ ਮਾਰੀ।