ਤਾਮਿਲਨਾਡੂ ਡ੍ਰੈਗਨਜ਼ ਨੇ ਗੋਨਾਸਿਕਾ ਨੂੰ 5-6 ਨਾਲ ਹਰਾਇਆ
Thursday, Jan 09, 2025 - 12:25 PM (IST)
ਰੁੜਕੇਲਾ– ਜਿਪ ਯਾਨਸੇਨ ਦੀ ਹੈਟ੍ਰਿਕ ਦੀ ਮਦਦ ਨਾਲ ਤਾਮਿਲਨਾਡੂ ਡ੍ਰੈਗਨਜ਼ ਨੇ ਬੁੱਧਵਾਰ ਨੂੰ ਇੱਥੇ ਹਾਕੀ ਇੰਡੀਆ ਲੀਗ (ਐੱਚ.ਆਈ. ਐੱਲ.) ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਟੀਮ ਗੋਨਾਸਿਕਾ ’ਤੇ 6-5 ਦੀ ਨੇੜਲੀ ਜਿੱਤ ਦਰਜ ਕੀਤੀ। ਨਤੀਜੇ ਨਾਲ ਡ੍ਰੈਗਨਜ਼ ਦੇ 4 ਮੈਚਾਂ ਵਿਚੋਂ 9 ਅੰਕ ਹੋ ਗਏ ਹਨ ਤੇ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ।
ਯਾਨਸੇਨ (19ਵੇਂ, 30ਵੇਂ ਤੇ 50ਵੇਂ ਮਿੰਟ) ਦੀ ਹੈਟ੍ਰਿਕ ਤੋਂ ਇਲਾਵਾ ਟੀਮ ਲਈ ਆਭਰਣ ਸੁਦੇਵ (15ਵੇਂ), ਨਾਥਨ ਐਫਰੌਮਸ (55ਵੇਂ) ਤੇ ਕਾਰਤੀ ਸੇਲਵਮ (59ਵੇਂ ਮਿੰਟ) ਨੇ ਗੋਲ ਕੀਤੇ। ਟੀਮ ਗੋਨਾਸਿਕਾ ਲਈ ਅਰਾਈਜੀਤ ਸਿੰਘ ਹੁੰਦਲ (5ਵੇਂ ਤੇ 7ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਚੰਦਨ ਨਿਕਿਨ ਥਿਮੈਯਾ (39ਵੇਂ), ਸਟੂਆਨ ਵਾਕਰ (43ਵੇਂ) ਤੇ ਤਿਮੋਥੀ ਕਲੇਮੇਂਟ (58ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।
ਦਿਨ ਦੇ ਦੂਜੇ ਮੈਚ ਵਿਚ ਹੈਦਰਾਬਾਦ ਤੂਫਾਨਜ਼ ਨੇ ਯੂ. ਪੀ. ਰੁਦ੍ਰਾਸ ਨੂੰ 3-0 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ।