ਅਮਰੀਕੀ ਮੈਗਜ਼ੀਨ ਨੇ ਨੀਰਜ ਨੂੰ 2024 ਦਾ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਲਾਨਿਆ
Friday, Jan 10, 2025 - 05:54 PM (IST)
ਨਵੀਂ ਦਿੱਲੀ (ਏਜੰਸੀ)- ਪੈਰਿਸ ਓਲੰਪਿਕ ਦੇ ਚਾਂਦੀ ਤਗਮਾ ਜੇਤੂ ਭਾਰਤੀ ਐਥਲੀਟ ਨੀਰਜ ਚੋਪੜਾ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਅਮਰੀਕੀ ਮੈਗਜ਼ੀਨ 'ਟ੍ਰੈਕ ਐਂਡ ਫੀਲਡ ਨਿਊਜ਼' ਨੇ 2024 ਵਿੱਚ ਜੈਵਲਿਨ ਥ੍ਰੋਅ ਵਿੱਚ ਦੁਨੀਆ ਦਾ ਸਰਵਸ੍ਰੇਸ਼ਠ ਪੁਰਸ਼ ਐਥਲੀਟ ਚੁਣਿਆ ਹੈ। ਪਿਛਲੇ ਸਾਲ ਓਲੰਪਿਕ ਖੇਡਾਂ ਵਿੱਚ ਪਾਕਿਸਤਾਨ ਦੇ ਅਰਸ਼ਦ ਨਦੀਮ ਤੋਂ ਬਾਅਦ ਦੂਜੇ ਸਥਾਨ 'ਤੇ ਰਹੇ 27 ਸਾਲਾ ਚੋਪੜਾ ਨੇ ਕੈਲੀਫੋਰਨੀਆ ਸਥਿਤ ਮੈਗਜ਼ੀਨ ਦੀ 2024 ਰੈਂਕਿੰਗ ਵਿੱਚ ਸਿਖਰ 'ਤੇ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: Plane Crash ਦੀ ਵੀਡੀਓ ਆਈ ਸਾਹਮਣੇ, ਜ਼ਿੰਦਾ ਸੜਿਆ ਪਾਇਲਟ
ਉਨ੍ਹਾਂ ਨੇ ਗ੍ਰੇਨਾਡਾ ਦੇ 2 ਵਾਰ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਪਛਾੜਿਆ ਹੈ। ਨਦੀਮ ਇਸ ਸੂਚੀ ਵਿੱਚ 5ਵੇਂ ਸਥਾਨ 'ਤੇ ਹਨ, ਕਿਉਂਕਿ ਉਨ੍ਹਾਂ ਨੇ ਓਲੰਪਿਕ ਤੋਂ ਇਲਾਵਾ ਸਿਰਫ਼ ਇੱਕ ਹੋਰ ਮੁਕਾਬਲੇ, ਪੈਰਿਸ ਡਾਇਮੰਡ ਲੀਗ ਵਿੱਚ ਹਿੱਸਾ ਲਿਆ ਸੀ, ਜਿੱਥੇ ਉਹ ਚੌਥੇ ਸਥਾਨ 'ਤੇ ਰਹੇ ਸਨ। ਪੈਰਿਸ ਓਲੰਪਿਕ ਵਿੱਚ, ਉਨ੍ਹਾਂ ਨੇ 92.97 ਮੀਟਰ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ, ਜਦੋਂ ਕਿ ਚੋਪੜਾ ਨੇ 89.45 ਮੀਟਰ ਨਾਲ ਚਾਂਦੀ ਤਗਮਾ ਜਿੱਤਿਆ ਸੀ। ਇਹ ਮੈਗਜ਼ੀਨ 1948 ਤੋਂ ਪ੍ਰਕਾਸ਼ਿਤ ਹੋ ਰਹੀ ਹੈ ਅਤੇ ਖੁਦ ਨੂੰ ਖੇਡਾਂ ਦੀ ਬਾਈਬਲ ਮੰਨਦੀ ਹੈ। ਇਹ ਹਰ ਸਾਲ ਵਿਸ਼ਵ ਅਤੇ ਅਮਰੀਕਾ ਦੀ ਰੈਂਕਿੰਗ ਪ੍ਰਕਾਸ਼ਤ ਕਰਦੀ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਗੱਡੀ 'ਚੋਂ ਡਿੱਗ ਕੇ ਮਰਿਆ ਪਤੀ, ਪਤਨੀ ਨੇ ਸੌਕਣ ਤੋਂ ਮੰਗਿਆ 70 ਲੱਖ ਦਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8