ਟੀਮ ਗੋਨਾਸਿਕਾ ਨੇ ਸੂਰਮਾ ਹਾਕੀ ਕਲੱਬ ਨੂੰ 2-1 ਨਾਲ ਹਰਾਇਆ
Wednesday, Jan 15, 2025 - 10:58 AM (IST)
ਰੁੜਕੇਲਾ– ਸਕਾਟਲੈਂਡ ਦੇ ਫਾਰਵਰਡ ਲੀ ਮਾਰਟਿਨ ਦੇ ਆਖਰੀ ਪਲਾਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਟੀਮ ਗੋਨਾਸਿਕਾ ਨੇ ਮੰਗਲਵਾਰ ਨੂੰ ਪੁਰਸ਼ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਮੈਚ ਵਿਚ ਸੂਰਮਾ ਹਾਕੀ ਕਲੱਬ ਨੂੰ 2-1 ਨਾਲ ਹਰਾ ਦਿੱਤਾ।
ਮਾਰਟਿਨ (59ਵੇਂ ਮਿੰਟ) ਨੇ ਆਖਰੀ ਹੂਟਰ ਵੱਜਣ ਤੋਂ ਇਕ ਮਿੰਟ ਪਹਿਲਾਂ ਗੋਲ ਕੀਤਾ। ਇਸ ਤੋਂ ਪਹਿਲਾਂ ਟੀਮ ਦੇ ਉਸਦੇ ਸਾਥੀ ਨੀਲਮ ਸੰਜੀਪ ਖੋਸ ਨੇ 33ਵੇਂ ਮਿੰਟ ਵਿਚ ਟੀਮ ਦਾ ਖਾਤਾ ਖੋਲ੍ਹਿਆ ਸੀ। ਸੂਰਮਾ ਲਈ ਪਵਨ ਰਾਜਭਰ ਨੇ 48ਵੇਂ ਮਿੰਟ ਵਿਚ ਗੋਲ ਕੀਤਾ।