ਅਰਜਨਟੀਨਾ ਤੇ ਚਿਲੀ ਨੇ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਕੀਤਾ ਕੁਆਲੀਫਾਈ

Sunday, Jan 30, 2022 - 10:38 AM (IST)

ਅਰਜਨਟੀਨਾ ਤੇ ਚਿਲੀ ਨੇ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਕੀਤਾ ਕੁਆਲੀਫਾਈ

ਸੈਂਟੀਆਗੋ- ਚਿਲੀ ਤੇ ਅਰਜਨਟੀਨਾ ਪੁਰਸ਼ ਹਾਕੀ ਟੀਮਾਂ ਨੇ ਇੱਥੇ ਪੁਰਸ਼ ਪੈਨ ਅਮਰੀਕਨ ਕੱਪ ਹਾਕੀ ਟੂਰਨਾਮੈਂਟ 2022 'ਚ ਆਪਣੇ-ਆਪਣੇ ਸੈਮੀਫਾਈਨਲ ਮੈਚ ਜਿੱਤ ਕੇ ਭਾਰਤ 'ਚ 2023 'ਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ। ਚਿਲੀ ਪਹਿਲੀ ਵਾਰ ਵਿਸ਼ਵ ਕੱਪ 'ਚ ਸ਼ਿਰਕਤ ਕਰੇਗਾ, ਜਦਕਿ ਅਰਜਨਟੀਨਾ 14ਵੀਂ ਵਾਰ ਟੂਰਨਾਮੈਂਟ ਖੇਡੇਗਾ।

ਮੇਜ਼ਬਾਨ ਚਿਲੀ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਖ਼ਿਲਾਫ਼ ਸੈਮੀਫਾਈਨਲ ਮੈਚ 0-0 ਨਾਲ ਬੇਨਤੀਜਾ ਰਹਿਣ ਦੇ ਬਾਅਦ ਪੈਨਲਟੀ ਸ਼ੂਟਆਊਟ 'ਚ 3-1 ਨਾਲ ਜਿੱਤ ਹਾਸਲ ਕਰਕੇ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤ। ਦੂਜੇ ਸੈਮੀਫਾਈਨਲ 'ਚ ਅਰਜਨਟੀਨਾ ਨੇ ਕੈਨੇਡਾ 5-2 ਨਾਲ ਹਰਾਉਂਦੇ ਹੋਏ ਵਿਸ਼ਵ ਕੱਪ ਹਾਸਲ ਕੀਤੀ। ਦੋਵੇਂ ਟੀਮਾਂ ਹੁਣ ਐਤਵਾਰ ਨੂੰ 2022 ਪੈਨ ਅਮਰੀਕਾ ਕੱਪ ਖ਼ਿਤਾਬ ਲਈ ਭਿੜਨਗੀਆਂ। ਅਰਜਨਟੀਨਾ ਨੇ ਪਿਛਲੇ 2017 ਦੇ ਸੈਸ਼ਨ 'ਚ ਕੈਨੇਡਾ ਨੂੰ 2-0 ਨਾਲ ਹਰਾ ਕੇ ਅਮਕੀਕਨ ਕੱਪ ਖਿਤਾਬ ਆਪਣੇ ਨਾਂ ਕੀਤੀ ਸੀ।


author

Tarsem Singh

Content Editor

Related News