ਸੁਖਬੀਰ ਬਾਦਲ ਨੇ ''ਮੈਨ ਇਨ ਬਲੂ'' ਨੂੰ ਤੀਜੀ ਵਾਰ ਵਿਸ਼ਵ ਕੱਪ ਜਿੱਤਣ ''ਤੇ ਦਿੱਤੀ ਵਧਾਈ
Monday, Mar 09, 2026 - 03:03 AM (IST)
ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਵੱਲੋਂ ਆਪਣੀ ਹੀ ਸਰਜ਼ਮੀਨ 'ਤੇ ਟੀ-20 ਵਿਸ਼ਵ ਕੱਪ ਜਿੱਤ ਕੇ ਰਚੇ ਗਏ ਇਤਿਹਾਸ ਤੋਂ ਬਾਅਦ ਚਾਰੋਂ ਪਾਸੇ ਖੁਸ਼ੀ ਦਾ ਮਾਹੌਲ ਹੈ। ਇਸ ਮਾਣਮੱਤੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ਬਦਾਂ ਵਿੱਚ ਮੁਬਾਰਕਬਾਦ ਦਿੱਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਖੁਸ਼ੀ ਸਾਂਝੀ ਕਰਦਿਆਂ ਲਿਖਿਆ ਕਿ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਟਰਾਫੀ ਚੁੱਕੀ ਹੈ। ਉਨ੍ਹਾਂ ਨੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ, "ਸਾਡੇ ਮੁੰਡਿਆਂ ਨੇ ਸੱਚਮੁੱਚ ਕਮਾਲ ਕਰ ਦਿੱਤੀ ਹੈ (Our boys truly rock!)"।
ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਬੇਹੱਦ ਖਾਸ ਦੱਸਦਿਆਂ ਕਿਹਾ ਕਿ ਭਾਰਤ ਲਈ ਇਹ ਤੀਜਾ ਵਿਸ਼ਵ ਕੱਪ ਖਿਤਾਬ ਹੈ ਅਤੇ ਲਗਾਤਾਰ ਦੂਜੀ ਵਾਰ ਮਿਲੀ ਇਹ ਜਿੱਤ (back-to-back glory) ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਬਾਦਲ ਅਨੁਸਾਰ ਖਿਡਾਰੀਆਂ ਨੇ ਆਪਣੀ ਧਰਤੀ 'ਤੇ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਸੁਖਬੀਰ ਬਾਦਲ ਨੇ ਟੀਮ ਦੀ ਦ੍ਰਿੜਤਾ, ਸ਼ਾਨਦਾਰ ਪ੍ਰਦਰਸ਼ਨ ਅਤੇ ਏਕਤਾ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਟੀਮ ਦੀ ਇਸ ਇਕਜੁੱਟਤਾ ਨੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
Heartiest congratulations to our Men in Blue 🇮🇳 on their historic T20 World Cup triumph! Crushing New Zealand by 96 runs to lift the trophy on home soil— third title, back-to-back glory! Your grit, brilliance & unity make every Indian proud. Our boys truly rock! 🏏 🏆… pic.twitter.com/1cCW3cXWEw
— Sukhbir Singh Badal (@officeofssbadal) March 8, 2026
