ਕਾਂਗਰਸ ਨੇ 'ਆਪ' ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ 'ਯੁੱਧ ਗੱਪਾਂ ਵਿਰੁੱਧ'! ਔਰਤਾਂ ਲਈ ਮੰਗੇ 48000

Saturday, Mar 07, 2026 - 07:24 PM (IST)

ਕਾਂਗਰਸ ਨੇ 'ਆਪ' ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ 'ਯੁੱਧ ਗੱਪਾਂ ਵਿਰੁੱਧ'! ਔਰਤਾਂ ਲਈ ਮੰਗੇ 48000

ਜਲੰਧਰ (ਵੈੱਬ ਡੈਸਕ)- ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ 'ਆਪ' ਸਰਕਾਰ ਖ਼ਿਲਾਫ਼ 'ਯੁੱਧ ਗੱਪਾਂ ਵਿਰੁੱਧ' ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵੱਲੋਂ ਜਲੰਧਰ ਦੇ ਨਕੋਦਰ ਅਤੇ ਸ਼ਾਹਕੋਟ ਸਣੇ ਹੋਰ ਕਈ ਇਲਾਕਿਆਂ ਵਿਚ 'ਯੁੱਧ ਗੱਪਾਂ ਵਿਰੁੱਧ' ਦੇ ਪੋਸਟਰ ਲਾਏ ਗਏ ਹਨ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੋਵੇਂ ਹਲਕਿਆਂ 'ਚ ਲੱਗੇ ਇਨ੍ਹਾਂ ਪੋਸਟਰਾਂ ਵਿਚ ‘ਯੁੱਧ ਗੱਪਾਂ ਵਿਰੁੱਧ’ ਲਿਖਦੇ ਹੋਏ ਪੰਜਾਬ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਏ ਗਏ ਹਨ। ਇਹ ਪੋਸਟਰ ਪਿੰਡ ਦੋਵਾਂ ਹਲਕਿਆਂ ਦੇ ਲਗਭਗ ਹਰ ਪਿੰਡ ਵਿਚ ਕੰਧਾਂ 'ਤੇ ਲੱਗੇ ਹੋਏ ਵੇਖੇ ਜਾ ਸਕਦੇ ਹਨ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ

ਪੋਸਟਰ 'ਚ ਇਕ ਮਹਿਲਾ ਦੀ ਤਸਵੀਰ ਵੀ ਵਿਖਾਈ ਗਈ ਹੈ ਜੋ ਅਖ਼ਬਾਰ ਫੜੀ ਹੋਈ ਹੈ, ਜਦਕਿ ਨਾਲ ਹੀ ਕਾਂਗਰਸ ਦੇ ਹਲਕਾ ਸ਼ਾਹਕੋਟ ਤੋਂ ਐੱਮ. ਐੱਲ. ਏ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਨਕੋਦਰ ਇਲਾਕੇ ਦੇ ਪੋਸਟਰਾਂ 'ਤੇ ਨਵਜੋਤ ਸਿੰਘ ਦਾਹੀਆਂ ਦੀ ਤਸਵੀਰ ਵੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪੋਸਟਰਾਂ ਵਿਚ ਇਹ ਲਿਖਿਆ ਹੋਇਆ ਹੈ ਕਿ ਬਹੁਤ ਹੋ ਗਿਆ ਇੰਤਜ਼ਾਰ, ਦਿਓ ਹੁਣ 18 ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਨੂੰ 4 ਸਾਲਾਂ ਦਾ 48 ਹਜ਼ਾਰ। ਪੋਸਟਰ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮਹਿਲਾਵਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਦਿਵਾਇਆ ਗਿਆ ਹੈ। ਇਨ੍ਹਾਂ ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਸਿਆਸੀ ਚਰਚਾ ਤੇਜ਼ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ:  ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਹਲਕਾ ਭੁੱਚੋ ਤੋਂ ਇਸ ਆਗੂ ਨੂੰ ਐਲਾਨਿਆ ਉਮੀਦਵਾਰ

PunjabKesari

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਿਆਸੀ ਪਾਰਟੀਆਂ 'ਚ ਬਦਲੇ ਜਾ ਸਕਦੇ ਨੇ ਸਮੀਕਰਨ, ਧੜੇਬਾਜ਼ੀ ਵੱਡੀ ਚੁਣੌਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News