ਡੇਰਾ ਮੁਖੀ ਨੂੰ ਕਤਲ ਕੇਸ ''ਚੋਂ ਬਰੀ ਕਰਨ ''ਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਝੱਬਰ ਨੇ ਕੀਤਾ ਸਖ਼ਤ ਵਿਰੋਧ

Sunday, Mar 08, 2026 - 10:08 AM (IST)

ਡੇਰਾ ਮੁਖੀ ਨੂੰ ਕਤਲ ਕੇਸ ''ਚੋਂ ਬਰੀ ਕਰਨ ''ਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਝੱਬਰ ਨੇ ਕੀਤਾ ਸਖ਼ਤ ਵਿਰੋਧ

ਅੰਮ੍ਰਿਤਸਰ (ਸਰਬਜੀਤ) : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦ ਛਤਰਪਤੀ ਦੇ ਕਤਲ ਕੇਸ ਵਿੱਚੋਂ ਬਰੀ ਕਰ ਦੇਣ ਨਾਲ ਜਿੱਥੇ ਸਿੱਖ ਪੰਥ ਨਾਲ ਇੱਕ ਵਾਰ ਫਿਰ ਤੋਂ ਬਹੁਤ ਵੱਡਾ ਧੋਖਾ ਹੋਇਆ ਹੈ, ਉੱਥੇ ਹੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਈ ਨਾ ਦੇਣਾ ਕੇਂਦਰ ਦਾ ਦੋ ਮੁਖੀ ਚਿਹਰਾ ਸਾਫ ਨਜ਼ਰ ਆ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਤਰਿੰਗ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਪ੍ਰੀਤ ਸਿੰਘ ਝੱਬਰ ਨੇ ਇੱਕ ਵੀਡੀਓ ਰਾਹੀਂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇੱਕ ਪਾਸੇ ਬੰਦੀ ਸਿੱਖ ਜਿਹੜੇ ਲਗਭਗ 32 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਜੇਲਾਂ ਵਿੱਚ ਬੰਦ ਹਨ ਜਿਨ੍ਹਾਂ ਨੂੰ ਰਿਹਾਅ ਕਰਨ ਲਈ ਗ੍ਰਹਿ ਮੰਤਰੀ ਨੇ ਸਟੇਜਾਂ ਤੋਂ ਬਿਆਨ ਵੀ ਦਿੱਤੇ ਹਨ ਪਰ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੱਖ ਅੱਜ ਵੀ ਜੇਲਾਂ ਵਿੱਚ ਬੰਦ ਹਨ।

ਇਹ ਵੀ ਪੜ੍ਹੋ : ਬੰਦ ਨਹੀਂ ਹੋਇਆ ਨਿਗਮ ਕਮਿਸ਼ਨਰ ਦੇ ਨਾਂ 'ਤੇ ਠੱਗੀ ਵਾਲਾ ਨੰਬਰ, ਹੁਣ ਸੁਪਰਡੈਂਟ ਨੂੰ ਆਇਆ ਮੈਸੇਜ

ਡੇਰਾ ਮੁਖੀ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਸਰਕਾਰਾਂ ਨੇ ਪਾਲੇ ਹੋਏ ਹਨ, ਚਾਹੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦਿੱਲੀ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਕਦੇ ਵੀ ਇਨਸਾਫ ਨਹੀਂ ਦਿੱਤਾ। ਉਸਦੇ ਅਗੇਸਟ ਰਾਮ ਰਹੀਮ ਵਰਗੇ ਜੋ ਦੋਸ਼ੀ ਪਾਏ ਜਾਣ ਦੇ ਬਾਅਦ ਵੀ ਜਿਆਦਾ ਸਮਾਂ ਬਾਹਰ ਰੱਖਿਆ ਗਿਆ, ਵਾਰ-ਵਾਰ ਪਰੋਲਾਂ ਦੇ ਕੇ ਜੇਲ ਦੇ ਵਿੱਚ ਘੱਟ ਸਮਾਂ ਰੱਖਿਆ ਅਤੇ ਹੁਣ ਜੇ ਬਰੀ ਕੀਤਾ ਤਾਂ ਨਿਆਂ ਪ੍ਰਣਾਲੀ ਤੇ ਕਿਤੇ ਨਾ ਕਿਤੇ ਆਮ ਇਨਸਾਨ ਦਾ ਭਰੋਸਾ ਉੱਠ ਜਾਂਦਾ ਹੇ ਕਿ ਪਾਵਰਫੁਲ ਲੋਕ ਜਿਹੜੇ ਵੋਟਰ ਬੈਂਕ ਦੀ ਰਾਜਨੀਤੀ ਸਰਕਾਰਾਂ ਨਾਲ ਸੌਦੇ ਕਰਦੇ ਹਨ। ਦੂਜੇ ਪਾਸੇ ਸਿੱਖ ਕੌਮ ਦੇ ਬੰਦੀ ਸਿੰਘ ਹਨ ਜੋ 32, 32 ਸਾਲਾਂ ਤੋਂ ਜੇਲਾਂ ਚ ਬੰਦ ਹਨ ,ਦੂਜੇ ਪਾਸੇ ਇਹੋ ਜਿਹੇ ਸਿੱਖਾਂ ਦੇ ਵਿਰੋਧੀ, ਇਨਸਾਨੀਅਤ ਦੇ ਵਿਰੋਧੀ ਲੋਕਾਂ ਨੂੰ ਰਿਹਾਅ ਕਰਨ ਤੇ ਕਿਤੇ ਨਾ ਕਿਤੇ ਨਿਆਂ ਪ੍ਰਣਾਲੀ 'ਤੇ ਸ਼ੱਕ ਹੁੰਦਾ ਹੈ ਜਿਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News