YFC ਰੁੜਕਾ ਕਲਾਂ ਵਿਖੇ ਮਿਸ ਇੰਗਲੈਂਡ 2025-26, ਸਾਬਕਾ ਮਿਸ ਇੰਗਲੈਂਡ ਵਰਲਡ ਤੇ ਡੈਲੀਗੇਸ਼ਨ ਨੇ ਕੀਤਾ ਦੌਰਾ

Sunday, Mar 15, 2026 - 01:02 PM (IST)

YFC ਰੁੜਕਾ ਕਲਾਂ ਵਿਖੇ ਮਿਸ ਇੰਗਲੈਂਡ 2025-26, ਸਾਬਕਾ ਮਿਸ ਇੰਗਲੈਂਡ ਵਰਲਡ ਤੇ ਡੈਲੀਗੇਸ਼ਨ ਨੇ ਕੀਤਾ ਦੌਰਾ

ਸਪੋਰਟਸ ਡੈਸਕ- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਜਨਰੇਸ਼ਨ ਅਮੇਜਿੰਗ ਕਮਿਊਨਿਟੀ ਕਲੱਬ ਵਿਖੇ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਜਿਸ ਵਿੱਚ ਮਿਸ ਗਰੇਸ ਰਿਚਰਡਸਨ ਮਿਸ ਇੰਗਲੈਂਡ 2025 -26 ਅਤੇ ਸ਼ਾਰਲੇਟ ਗਰਾਂਟ ਸਾਬਕਾ ਮਿਸ ਇੰਗਲੈਂਡ ਅਤੇ ਇਸ ਤੋਂ ਇਲਾਵਾ ਹੋਰ ਡੈਲੀਗੇਸ਼ਨ ਡਾਕਟਰ ਰਾਕੇਸ਼ ਪ੍ਰਧਾਨ ਅਤੇ ਸੰਸਥਾਪਕ ਬੋਪਾ ਬ੍ਰਿਟਿਸ਼ ਆਰਗਨਾਈਜੇਸ਼ਨ ਫਾਰ ਪੀਪਲ ਆਫ ਏਸ਼ੀਅਨ ਓਰੀਜਨ, ਦਵਿੰਦਰ ਪ੍ਰਸਾਦ ਜਨਰਲ ਸਕੱਤਰ ਬੋਪਾ, ਮਿਸਟਰ ਕ੍ਰਿਸਟਫਰ ਜੋਨ ਰਿਚਰਡਸਨ, ਅਤੇ ਮਿਸ ਰੇਖਾ ਚਾਵਲਾ (ਰਿਟਾਇਰਡ ਟੀਚਰ) ਅਬੋਹਰ, ਪੰਡਿਤ ਰਵੀ ਭੂਸ਼ਣ ਜੋ ਕਿ ਹਿੰਦੂ ਧਰਮ ਦੀ ਸਿੱਖਿਆ ਦਿੰਦੇ ਹਨ ਅਤੇ ਇੱਕ ਸੰਸਥਾ ਮਹੰਤ ਧਾਮ ਚਲਾਉਂਦੇ ਹਨ  ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਏ ਹੋਏ ਸਾਰੇ ਡੈਲੀਗੇਸ਼ਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਵਾਈ. ਐਫ.ਸੀ ਰੁੜਕਾ ਕਲਾਂ ਅਤੇ ਗ੍ਰਾਮ ਪੰਚਾਇਤ ਰੁੜਕਾ ਕਲਾਂ ਦੁਆਰਾ ਪਿੰਡ ਵਿੱਚ ਕੀਤੇ ਗਏ ਕਾਰਜਾਂ ਨੂੰ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਮਿਸ ਗਰੇਸ ਰਿਚਰਲੈਂਡ ਆਪਣੀ ਸੁਰੀਲੀ ਆਵਾਜ਼ ਨਾਲ ਗਾਣਾ ਗਾਇਆ ਅਤੇ ਸਰੋਤਿਆਂ ਦੁਆਰਾ ਕਾਫੀ ਪ੍ਰਸ਼ੰਸ਼ਾ ਕੀਤੀ ਗਈ ਅਤੇ ਇਸ ਤੋਂ ਬਾਅਦ ਮਿਸ ਚਾਰਲੇਟ ਗਰਾਂਟ ਮਿਸ ਇੰਗਲੈਂਡ ਵਰਲਡ ਨੇ ਆਪਣਾ ਤਜਰਬਾ ਸਾਂਝਾ ਕੀਤਾ ਜੋ ਕਿ ਉਹਨਾਂ ਦਾ ਮਿਸ ਇੰਗਲੈਂਡ ਵਰਲਡ ਵਿੱਚ ਰਿਹਾ।

ਇਸ ਤੋਂ ਬਾਅਦ ਵਿੱਚ ਵਾਈ. ਐਫ.ਸੀ ਦੇ ਪ੍ਰਧਾਨ ਗੁਰਮੰਗਲ ਦਾਸ, ਪਿੰਡ ਦੇ ਸਰਪੰਚ ਅਕਵਿੰਦਰ ਕੌਰ ਅਤੇ ਗ੍ਰਾਮ ਪੰਚਾਇਤ ਮੈਂਬਰ ਮਨਜੀਤ ਕੌਰ ਅਤੇ ਰਾਣੀ ਅਤੇ ਵਾਈਫ ਸੀ ਦੇ ਹੋਰ ਮੈਂਬਰ ਸਾਹਿਬਾਨ ਦੁਆਰਾ ਆਏ ਹੋਏ ਡੈਲੀਗੇਸ਼ਨ  ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਤੋਂ ਬਾਅਦ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਵੱਲੋਂ ਆਏ ਹੋਏ ਡੈਲੀਗੇਸ਼ਨ ਦਾ ਧੰਨਵਾਦ ਕੀਤਾ ਗਿਆ।
 


author

Tarsem Singh

Content Editor

Related News