ਪ੍ਰੋਫੈਸਰ ਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ, ਜਾਖੜ ਨੇ ਕੀਤਾ ਸੁਆਗਤ

Tuesday, Mar 10, 2026 - 04:17 PM (IST)

ਪ੍ਰੋਫੈਸਰ ਤੇ 50 ਵਿਦਿਆਰਥੀਆਂ ਨੇ ਫੜਿਆ ਭਾਜਪਾ ਦਾ ਪੱਲਾ, ਜਾਖੜ ਨੇ ਕੀਤਾ ਸੁਆਗਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਪੰਜਾਬ ’ਚ ਭਾਜਪਾ ਦੇ ਵੱਧਦੇ ਪ੍ਰਭਾਵ ਸਦਕਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਦੀ ਮੋਗਾ ਰੈਲੀ ਦੀ ਤਿਆਰੀ ਸਬੰਧੀ ਉਚੇਚੇ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ’ਚ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰੇਰਨਾ ਸਦਕਾ ਇਕ ਪ੍ਰੋਫੈਸਰ ਅਤੇ 50 ਨੌਜਵਾਨ ਵਿਦਿਆਰਥੀਆਂ ਨੇ ਭਾਜਪਾ ਦਾ ਪੱਲਾ ਫੜਿਆ। ਸੁਨੀਲ ਜਾਖੜ ਕੇਵਲ ਸਿੰਘ ਢਿੱਲੋਂ ਅਤੇ ਦਿਆਲ ਦਾਸ ਸੋਢੀ ਨੇ ਨੌਜਵਾਨਾਂ ਨੂੰ ਪਾਰਟੀ ’ਚ ਜੁਆਇੰਨ ਕਰਨ ’ਤੇ ਜੀ ਆਇਆਂ ਕਿਹਾ ਅਤੇ ਵਧਾਈ ਦਿੱਤੀ।

ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਰੁਝਾਨ ਹੁਣ ਭਾਜਪਾ ਵੱਲ ਵਧ ਰਿਹਾ ਹੈ। ਇਸੇ ਕਰ ਕੇ ਮੈਂ ਜਿੱਥੇ ਭੀ ਜਾਂਦਾ ਹਾ ਧੜਾਧੜ ਲੋਕ ਭਾਜਪਾ ’ਚ ਸ਼ਾਮਲ ਹੋ ਰਹੇ ਹਨ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਜੇਕਰ ਪੰਜਾਬ ਦਾ ਕੋਈ ਕੁਝ ਸਵਾਰ ਸਕਦਾ ਹੈ ਉਹ ਸਿਰਫ ਤੇ ਸਿਰਫ ਭਾਜਪਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਅਤੇ ਅਪੀਲ ਕੀਤੀ ਕਿ ਇਕ ਵਾਰ ਭਾਜਪਾ ਨੂੰ 2027 ’ਚ ਮੌਕਾ ਜ਼ਰੂਰ ਦੇਣ ਤਾਂ ਕਿ ਸਰਹੱਦੀ ਸੂਬੇ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ’ਤੇ ਚੜਾਇਆ ਜਾ ਸਕੇ ਅਤੇ ਮੌਜੂਦਾ ਹੁਕਮਰਾਨਾਂ ਵੱਲੋਂ ਚੜਾਏ ਕਰਜ਼ੇ ਦੀ ਪੰਡ ਨਾਲ ਨਜਿੱਠਿਆ ਜਾ ਸਕੇ।

ਇਸ ਮੌਕੇ ਜਗਦੀਪ ਸਿੰਘ ਉਨ੍ਹਾਂ ਨਾਲ 50 ਨੌਜਵਾਨ ਵਿਦਿਆਰਥੀ ਅਤੇ ਜਥੇਦਾਰ ਸੁਖਵੰਤ ਸਿੰਘ ਧਨੌਲਾ, ਨਰਿੰਦਰ ਗਰਗ ਨੀਟਾ, ਧਰਮ ਸਿੰਘ ਫੌਜੀ, ਸ਼ਿਵ ਸਿੰਗਲਾ, ਸੋਮ ਨਾਥ ਸ਼ਰਮਾ, ਗੁਰਦੇਵ ਸਿੰਘ ਮੱਕੜ, ਵਾਰੰਟ ਅਫਸਰ ਸਮਸ਼ੇਰ ਸਿੰਘ ਸੇਖੋਂ, ਸੂਬੇਦਾਰ ਕਮਲ ਸ਼ਰਮਾ, ਸੂਬੇਦਾਰ ਮੇਜਰ ਰਾਜ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ ਆਦਿ ਆਗੂ ਹਾਜ਼ਰ ਸਨ।


author

Anmol Tagra

Content Editor

Related News