ਪਿੰਡ ਭੱਟੀਵਾਲ ਕਲਾਂ ਵਿਖੇ ਦਰਜਨ ਤੋਂ ਵੱਧ ਕਿਸਾਨਾਂ ਦੇ ਖੇਤਾਂ ''ਚੋਂ ਟਰਾਂਸਫਾਰਮਰ ਦਾ ਤੇਲ ਚੋਰੀ
Friday, May 01, 2026 - 02:37 PM (IST)
ਭਵਾਨੀਗੜ੍ਹ (ਕਾਂਸਲ): ਬੀਤੀ ਰਾਤ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਚੋਰਾਂ ਵੱਲੋਂ ਦਰਜਨ ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿੱਚੋਂ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰ ਲਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਪੰਚ ਸਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪਿੰਡ ਭੱਟੀਵਾਲ ਕਲਾਂ ਵਿਖੇ ਦੇਰ ਰਾਤ ਨੂੰ ਚੋਰ ਗਿਰੋਹ ਦੇ ਮੈਂਬਰਾਂ ਨੇ ਪਿੰਡ ਦੇ ਦਰਜਨ ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮਰਾਂ ਦੀ ਭੰਨ ਤੋੜ ਕਰਕੇ ਤੇਲ ਚੋਰੀ ਕਰ ਲਿਆ।
ਕਿਸਾਨਾਂ ਨੇ ਇਸ ਘਟਨਾ ਤੇ ਸਖਤ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਚੋਰਾਂ ਵੱਲੋਂ ਉਹਨਾਂ ਦੇ ਖੇਤਾਂ ਵਿੱਚ ਟ੍ਰਾਂਸਫਾਰਮਰਾਂ ਦੀ ਭੰਨ ਤੋੜ ਕੀਤੇ ਜਾਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਖੇਤ ਵਿਚੋਂ ਮਿਲੀ ਤੇਜ਼ਧਾਰ ਕ੍ਰਿਪਾਨ ਦਿਖਾਉਂਦੇ ਹੋਏ ਦੱਸਿਆ ਕਿ ਜੇਕਰ ਰਾਤ ਸਮੇਂ ਕੋਈ ਕਿਸਾਨ ਖੇਤ ਵਿਚ ਮੌਜੂਦ ਹੁੰਦਾ ਤਾਂ ਚੋਰਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਇੱਥੇ ਜਾਨੀ ਨੁਕਸਾਨ ਵੀ ਕੀਤਾ ਜਾ ਸਕਦਾ ਸੀ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਟਰਾਂਸਫਾਰਮਰਾਂ ਦੀ ਤੁਰੰਤ ਬਿਜਲੀ ਵਿਭਾਗ ਤੋਂ ਮੁਰੰਮਤ ਕਰਵਾਈ ਜਾਵੇ ਤੇ ਇਸ ਚੋਰ ਗਿਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ।
