ਭਾਰਤ ਮਾਲਾ ਰੋਡ ਤੋਂ ਟਰੱਕ ਹੇਠਾਂ ਡਿੱਗਣ ਕਾਰਨ ਚਾਲਕ ਦੀ ਮੌਤ

Wednesday, Jun 17, 2026 - 01:28 AM (IST)

ਭਾਰਤ ਮਾਲਾ ਰੋਡ ਤੋਂ ਟਰੱਕ ਹੇਠਾਂ ਡਿੱਗਣ ਕਾਰਨ ਚਾਲਕ ਦੀ ਮੌਤ

ਦਿੜ੍ਹਬਾ ਮੰਡੀ (ਅਜੈ) - ਦਿੜ੍ਹਬਾ ਦੇ ਨਜ਼ਦੀਕੀ ਪਿੰਡ ਕਮਾਲਪੁਰ ਕੋਲੋ ਲੰਘਦੀ ਭਾਰਤ ਮਾਲਾ ਰੋਡ ਤੋਂ ਇਕ ਲੋਹੇ ਨਾਲ ਭਰਿਆ ਟਰੱਕ ਹੇਠਾਂ ਡਿੱਗਣ ਕਾਰਨ ਟਰੱਕ ਚਾਲਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਟਰੱਕ ਚਾਲਕ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਟਰੱਕ ਡਰਾਈਵਰ ਹੇਮ ਸਿੰਘ ਵਾਸੀ ਜ਼ਿਲਾ ਕਲੌਲੀ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਉਹ ਮਾਲੇਰਕੋਟਲਾ ਤੋਂ ਟਰੱਕ ਲੋਹੇ ਨਾਲ ਭਰ ਕੇ ਜੈਪੁਰ (ਰਾਜਸਥਾਨ) ਨੂੰ ਜਾ ਰਿਹਾ ਸੀ ਕਿ ਰਾਤ ਦੇ ਹਨੇਰੇ ’ਚ ਪਿੰਡ ਕਮਾਲਪੁਰ ਨੇੜੇ ਪੁਲ ਦੀ ਕਰਾਸਿੰਗ ਦੇ ਨੇੜੇ ਟਰੱਕ ਬੇਕਾਬੂ ਹੋ ਕੇ ਭਾਰਤ ਮਾਲਾ ਰੋਡ ਤੋਂ ਥੱਲੇ ਡਿੱਗ ਪਿਆ, ਜਿਸ ਨਾਲ ਟਰੱਕ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਡਰਾਈਵਰ ਇਕੱਲਾ ਹੀ ਟਰੱਕ ’ਚ ਸੀ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਦਿੜ੍ਹਬਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ਉਪਰੰਤ ਆਪਣੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Inder Prajapati

Content Editor

Related News