ਕਤਲ, ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Friday, Jun 26, 2026 - 05:17 PM (IST)

ਕਤਲ, ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਸੰਗਰੂਰ (ਸਿੰਗਲਾ)- ਸੰਗਰੂਰ ਵਿਚ ਕਤਲ ਅਤੇ ਲੁੱਟਾਂਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਨ।  ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਲੌਂਗੋਵਾਲ ਦੇ ਖੇਤਰ ਵਿੱਚੋਂ ਕਤਲ, ਇਰਾਦਾ ਕਤਲ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਕੇ 5 ਮੁਲਜ਼ਮਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਕੋਲੋਂ 2 ਪਿਸਤੌਲਾਂ 32 ਬੋਰ ਦੇਸੀ ਸਮੇਤ 4 ਜ਼ਿੰਦਾ ਰੌਂਦ, 1 ਪਿਸਤੌਲ 315 ਬੋਰ ਦੇਸੀ ਸਮੇਤ 2 ਜ਼ਿੰਦਾ ਰੌਂਦ, 1 ਪਿਸਤੌਲ 30 ਬੋਰ ਦੇਸੀ, 1 ਰਾਈਫਲ 12 ਬੋਰ ਸਮੇਤ 3 ਰੌਂਦ, 1 ਖਪਰਾ ਅਤੇ 4 ਪਾਈਪ ਲੋਹਾ ਬਰਾਮਦ ਕਰਵਾਏ ਗਏ।

ਇਹ ਵੀ ਪੜ੍ਹੋ: ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ ਭੇਜਦੇ ਸਨ ਪਾਕਿ

ਡਾ. ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਵਿੰਦਰ ਅੱਤਰੀ, ਕਪਤਾਨ ਪੁਲਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਸੰਗਰੂਰ ਦੀ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਮਿਤੀ 23 ਜੂਨ ਨੂੰ ਮੁਖਬਰ ਖ਼ਾਸ ਦੀ ਇਤਲਾਹ ਮਿਲੀ ਕਿ ਕੁਲਜੀਤ ਸਿੰਘ ਉਰਫ਼ ਟੁੱਲੂ ਪੁੱਤਰ ਸਤਨਾਮ ਸਿੰਘ ਵਾਸੀ ਨੇੜੇ ਵਾਲਮੀਕਿ ਮੰਦਿਰ ਮੰਗਵਾਲ, ਮਨਜਿੰਦਰ ਸਿੰਘ ਉਰਫ਼ ਮਨੀ ਪੁੱਤਰ ਬਿੱਕਰ ਸਿੰਘ ਵਾਸੀ ਉਭਾਵਾਲ, ਹਰਪ੍ਰੀਤ ਸਿੰਘ ਉਰਫ਼ ਅਨਮੋਲ ਪੁੱਤਰ ਜਗਤਾਰ ਸਿੰਘ ਵਾਸੀ ਸ਼ਹਾਰੀਆ ਪੱਤੀ ਧਨੌਲਾ ਜ਼ਿਲ੍ਹਾ ਬਰਨਾਲਾ, ਸ਼ਾਹਿਲ ਉਰਫ਼ ਨੇਪਾਲੀ ਪੁੱਤਰ ਮਨੋਹਰ ਲਾਲ ਵਾਸੀ ਸਹਾਰੀਆ ਪੱਤੀ ਧਨੌਲਾ ਜ਼ਿਲ੍ਹਾ ਬਰਨਾਲਾ, ਪ੍ਰਭਜੋਤ ਸਿੰਘ ਉਰਫ਼ ਪ੍ਰਭ ਪੁੱਤਰ ਸਿੰਕਦਰ ਸਿੰਘ ਵਾਸੀ ਹਰੇੜੀ ਭੱਠਲ ਕਾਲੋਨੀ ਕਰਤਾਰਪੁਰ ਬਸਤੀ ਸੰਗਰੂਰ ਜੋ ਲੜਾਈ ਝਗੜਾ, ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਪਾਸ ਨਜਾਇਜ ਅਸਲਾ ਅਤੇ ਮਾਰੂ ਹਥਿਆਰ ਹਨ।

ਇਹ ਵੀ ਪੜ੍ਹੋ: ਪੰਜਾਬ: ਨੌਜਵਾਨ ਦਾ ਕਤਲ ਕਰ ਲਾਸ਼ ਸੜਕ ਕਿਨਾਰੇ ਸੁੱਟੀ! ਮੁਲਜ਼ਮ ਉੱਤਰਾਖੰਡ ਦੇ ਚਮੌਲੀ ਤੋਂ ਗ੍ਰਿਫ਼ਤਾਰ

ਮੁਖਬਰ ਖ਼ਾਸ ਦੀ ਇਤਲਾਹ ਮਿਲਣ 'ਤੇ ਮੁਕੱਦਮਾ ਨੰਬਰ 103 ਮਿਤੀ 23 ਜੂਨ 2026 ਅ/ਧ 310(4), 310(5) ਬੀ. ਐੱਨ. ਐੱਸ. ਅਤੇ 25/54/59 ਆਰਮਜ਼ ਐਕਟ ਥਾਣਾ ਲੌਂਗੋਵਾਲ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫ਼ਤੀਸ਼ ਰੇਡ ਕਰਕੇ ਪੁੱਲ ਡਰੇਨ ਦੀ ਪਟੜੀ ਬਾਹੱਦ ਪਿੰਡ ਬਡਰੱਖਾਂ ਬੇ ਅਬਾਦ ਜਗ੍ਹਾ 'ਤੇ ਬੈਠੇ ਕੁਲਜੀਤ ਸਿੰਘ ਉਰਫ਼ ਟੁੱਲੂ, ਮਨਜਿੰਦਰ ਸਿੰਘ ਉਰਫ਼ ਮਨੀ, ਹਰਪ੍ਰੀਤ ਸਿੰਘ ਉਰਫ਼ ਅਨਮੋਲ, ਸਾਹਿਲ ਉਰਫ਼ ਨੇਪਾਲੀ, ਪ੍ਰਭਜੋਤ ਸਿੰਘ ਉਰਫ਼ ਪ੍ਰਭ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿੱਚੋਂ 2 ਪਿਸਤੌਲ 32 ਬੋਰ ਦੇਸੀ ਸਮੇਤ 4 ਜ਼ਿੰਦਾ ਰੌਂਦ, 1 ਪਿਸਤੌਲ 315 ਬੋਰ ਦੇਸੀ ਸਮੇਤ 2 ਜ਼ਿੰਦਾ ਰੌਂਦ, 1 ਪਿਸਤੌਲ 30 ਬੋਰ ਦੇਸੀ, 1 ਰਾਈਫਲ 12 ਬੋਰ ਸਮੇਤ 3 ਰੌਂਦ, 1 ਖਪਰਾ ਅਤੇ 04 ਪਾਈਪ ਲੋਹਾ ਬਰਾਮਦ ਕਰਵਾਏ ਗਏ। 

ਇਹ ਵੀ ਪੜ੍ਹੋ: ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ ਖ਼ੌਫ਼ਨਾਕ ਘਟਨਾ

ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਦੌਰਾਨੇ ਪੁੱਛਗਿੱਛ ਦੋਸ਼ੀਆਂ ਦਾ ਰਿਕਾਰਡ ਚੈੱਕ ਕਰਨ 'ਤੇ ਪਤਾ ਲੱਗਾ ਕਿ ਦੋਸ਼ੀ ਕੁਲਜੀਤ ਸਿੰਘ ਉਰਫ਼ ਟੁੱਲੂ, ਮਨਜਿੰਦਰ ਸਿੰਘ ਉਰਫ਼ ਮਨੀ, ਹਰਪ੍ਰੀਤ ਸਿੰਘ ਉਰਫ਼ ਅਨਮੋਲ ਅਤੇ ਸਾਹਿਲ ਉਰਫ਼ ਨੇਪਾਲੀ, ਕਤਲ ਅਤੇ ਇਰਾਦਾ ਕਤਲ ਦੇ ਸੰਗੀਨ ਜੁਰਮਾਂ ਵਿੱਚ ਜ਼ਿਲ੍ਹਾ ਸੰਗਰੂਰ, ਮਾਨਸਾ, ਪਟਿਆਲਾ ਅਤੇ ਬਰਨਾਲਾ ਵਿਖੇ ਲੋੜੀਂਦੇ ਸਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News