ਸੰਗਰੂਰ ਦੇ ਮੁੰਡੇ ਦੀ TEAM INDIA ''ਚ ਹੋਈ ਐਂਟਰੀ

Monday, Jun 22, 2026 - 04:41 PM (IST)

ਸੰਗਰੂਰ ਦੇ ਮੁੰਡੇ ਦੀ TEAM INDIA ''ਚ ਹੋਈ ਐਂਟਰੀ

ਸੰਗਰੂਰ/ਲਹਿਰਾਗਾਗਾ (ਬੇਦੀ, ਸਿੰਗਲਾ, ਦੀਪੂ): ਜ਼ਿਲ੍ਹਾ ਸੰਗਰੂਰ ਦੇ ਪਿੰਡ ਲੇਹਲ ਖੁਰਦ ਦੇ ਹੋਣਹਾਰ ਖਿਡਾਰੀ ਅਮਰਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਅਮਰਿੰਦਰ ਪਾਲ ਸਿੰਘ ਪੁੱਤਰ ਜਗਦੇਵ ਸਿੰਘ ਦੀ ਚੋਣ ਸੀਨੀਅਰ ਭਾਰਤੀ ਵਾਲੀਬਾਲ ਟੀਮ ’ਚ ਹੋਈ ਹੈ ਅਤੇ ਉਹ ਇਸ ਸਮੇਂ ਗੁਜਰਾਤ ਦੇ ਅਹਿਮਦਾਬਾਦ ਵਿਖੇ ਚੱਲ ਰਹੇ ਏਵੀਸੀ ਕੱਪ (ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ) ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਮਰਿੰਦਰ ਪਾਲ ਸਿੰਘ ਨੇ ਜਨਵਰੀ 2026 ’ਚ ਹੋਈ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰੌਂਜ਼ ਮੈਡਲ ਹਾਸਲ ਕੀਤਾ ਸੀ। ਉਨ੍ਹਾਂ ਦੀ ਇਸ ਉਪਲਬਧੀ ਦੇ ਪਿੱਛੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਸਹਾਇਕ ਡਾਇਰੈਕਟਰ ਸਰਦਾਰ ਦਲ ਸਿੰਘ ਬਰਾੜ ਦੀ ਮਿਹਨਤ ਅਤੇ ਮਾਰਗਦਰਸ਼ਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਅਮਰਿੰਦਰ ਪਾਲ ਸਿੰਘ ਦੀ ਇਸ ਪ੍ਰਾਪਤੀ ’ਤੇ ਸੁੱਖ ਸਾਹੋਕੇ, ਡਾ. ਅੰਮ੍ਰਿਤ ਪਾਲ, ਬੇਅੰਤ ਸਿੰਘ, ਚਮਕੌਰ ਸਿੰਘ, ਨੀਟਾ, ਗੁਰਦੀਪ ਮੌੜ, ਨਰਿੰਦਰ ਮੌੜ, ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਸੰਗਰੂਰ ਦੇ ਸਮੂਹ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਅਮਰਿੰਦਰ ਪਾਲ ਸਿੰਘ ਦੀ ਇਹ ਉਪਲਬਧੀ ਸੰਗਰੂਰ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਹੋਰ ਖਿਡਾਰੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਉਤਸ਼ਾਹਿਤ ਕਰੇਗੀ।
 


author

Anmol Tagra

Content Editor

Related News