ਪੰਜਾਬ ਪੁਲਸ ਨੇ ਛੱਤੀਸਗੜ੍ਹ ਰਹਿੰਦੇ ਮਾਲਕ ਤਕ ਪਹੁੰਚਾਇਆ ਚੋਰੀ ਹੋਇਆ ਟਰੈਕਟਰ

Sunday, Aug 03, 2025 - 05:24 PM (IST)

ਪੰਜਾਬ ਪੁਲਸ ਨੇ ਛੱਤੀਸਗੜ੍ਹ ਰਹਿੰਦੇ ਮਾਲਕ ਤਕ ਪਹੁੰਚਾਇਆ ਚੋਰੀ ਹੋਇਆ ਟਰੈਕਟਰ

ਮਹਿਲ ਕਲਾਂ (ਹਮੀਦੀ): ਪੁਲਸ ਥਾਣਾ ਠੁੱਲੀਵਾਲ ਦੇ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਵੱਲੋਂ ਚੋਰੀ ਹੋਇਆ ਟਰੈਕਟਰ ਲੱਭ ਕੇ ਅਸਲ ਮਾਲਕ ਤੱਕ ਪੁਚਾਉਣ ਦੀ ਕਾਰਵਾਈ ਉਚੇਰੇ ਪੱਧਰ ਤੇ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ, ਲਾਲ ਰੰਗ ਦਾ ਮਹਿੰਦਰਾ 575 DI ਮਾਡਲ ਟਰੈਕਟਰ, ਜੋ ਕਿ ਕੁਝ ਦਿਨ ਪਹਿਲਾਂ ਛਤੀਸਗੜ੍ਹ ਤੋਂ ਚੋਰੀ ਹੋਇਆ ਸੀ, ਉਹ ਪਿੰਡ ਅਮਲਾ ਸਿੰਘ ਵਾਲਾ ਨੇੜਲੇ ਡਰੇਨ ਦੀ ਪਟੜੀ ਉੱਤੇ ਲਵਾਰਸ ਹਾਲਤ ਵਿਚ ਮਿਲਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਿਚ ਭਾਜਪਾ ਆਗੂਆਂ 'ਤੇ ਪਰਚਾ ਦਰਜ! ਜਾਣੋ ਕਿਸ-ਕਿਸ ਨੂੰ ਕੀਤਾ ਗਿਆ ਨਾਮਜ਼ਦ

ਪੁਲਸ ਨੂੰ ਮਿਲੀ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ, ਠੁੱਲੀਵਾਲ ਪੁਲਸ ਟੀਮ ਨੇ ਟਰੈਕਟਰ ਨੂੰ ਕਬਜ਼ੇ ਵਿਚ ਲੈ ਲਿਆ। ਇਸ ਮੌਕੇ ਥਾਣਾ ਠੁੱਲੀਵਾਲ ਦੇ ਪੁਲਸ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਟਰੈਕਟਰ ਦੇ ਇੰਜਨ ਨੰਬਰ ਰਾਹੀਂ ਡੂੰਘੀ ਪੜਤਾਲ ਕੀਤੀ ਗਈ ਅਤੇ ਮੋਬਾਈਲ ਫੋਨ ਰਾਹੀਂ ਅਸਲ ਮਾਲਕ ਦੀ ਪਛਾਣ ਕਰਕੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਅੱਜ ਇਸ ਟਰੈਕਟਰ ਨੂੰ ਉਭੈ ਰਾਮ ਸਾਹੂ ਵਾਸੀ ਅੰਜੌਰਾ, ਤਹਿਸੀਲ ਅਤੇ ਜ਼ਿਲ੍ਹਾ ਦੁਰਗ, (ਛਤੀਸਗੜ੍ਹ )ਨੂੰ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ, ਠੁੱਲੀਵਾਲ ਪੁਲਸ ਵੱਲੋਂ ਸੌਂਪ ਦਿੱਤਾ ਗਿਆ। 

ਇਸ ਮੌਕੇ ਉਭੈ ਰਾਮ ਸਾਹੂ ਨੇ ਥਾਣਾ ਮੁਖੀ ਗੁਰਮੇਲ ਸਿੰਘ ਅਤੇ ਸਮੁੱਚੀ ਪੁਲਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ “ਪੁਲਸ ਨੇ ਇਮਾਨਦਾਰੀ ਅਤੇ ਦਿਲੋ ਜਤਨ ਕਰਦਿਆਂ ਸਾਨੂੰ ਸਾਡਾ ਟਰੈਕਟਰ ਮੁੜ ਮਿਲਾਇਆ, ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।” ਇਸ ਮੌਕੇ ਏ.ਐੱਸ.ਆਈ. ਜਸਵਿੰਦਰ ਸਿੰਘ, ਏ.ਐੱਸ.ਆਈ. ਮਨਜਿੰਦਰ ਸਿੰਘ, ਪੁਲਸ ਕਰਮਚਾਰੀ ਦੀਪ ਸਿੰਘ ਅਤੇ ਬੁੱਧ ਸਿੰਘ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News