ਪਟਿਆਲਾ : ਆਪਣੀ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਭੜਕੇ ਨੌਜਵਾਨ ਨੇ ਦੋਸਤ ਨੂੰ ਲਗਾ ਦਿੱਤੀ ਅੱਗ

Friday, Dec 10, 2021 - 06:43 PM (IST)

ਪਟਿਆਲਾ : ਆਪਣੀ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਭੜਕੇ ਨੌਜਵਾਨ ਨੇ ਦੋਸਤ ਨੂੰ ਲਗਾ ਦਿੱਤੀ ਅੱਗ

ਪਟਿਆਲਾ (ਬਲਜਿੰਦਰ) : ਇਕ ਦੋਸਤ ਆਪਣੇ ਦੂਜੇ ਦੋਸਤ ਨੂੰ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਕੇ ਭੜਕ ਗਿਆ। ਗੁੱਸੇ ’ਚ ਆਏ ਨੌਜਵਾਨ ਨੇ ਦੋਸਤ ’ਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਜਿਸ ’ਚ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਸ ਮਾਮਲੇ ’ਚ ਪੀੜਤ ਅਤੁੱਲ ਪੁੱਤਰ ਮੁਹੰਮਦ ਸ਼ਫੀਕ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਦੀ ਸ਼ਿਕਾਇਤ ’ਤੇ ਯਸ਼ ਵਾਸੀ ਨੇੜੇ ਗੋਲ ਚੱਕਰ ਸੰਗਰੂਰ ਖ਼ਿਲਾਫ਼ 326 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾ ਵਸੀ ਪਤਨੀ ਨੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

ਅਤੁੱਲ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਗੌਰਵ ਰਾਣਾ ਸਮੇਤ ਇਕ ਰਾਜਨੀਤਕ ਰੈਲੀ ’ਚ ਸ਼ਾਮਲ ਹੋਣ ਲਈ ਆਇਆ ਸੀ। ਇਸ ਮਗਰੋਂ ਉਸ ਦਾ ਦੋਸਤ ਯਸ਼ ਆਪਣੀ ਸਹੇਲੀ ਨੂੰ ਲੈਣ ਲਈ ਚਲਾ ਗਿਆ। ਮਗਰੋਂ ਉਹ ਸਾਰੇ ਗੁਰਬਖਸ਼ ਕਾਲੋਨੀ ’ਚ ਸਥਿਤ ਇਕ ਘਰ ਵਿਚ ਬੈਠੇ ਗਏ ਜਿੱਥੇ ਯਸ਼ ਆਪਣੀ ਸਹੇਲੀ ਸਮੇਤ ਹੇਠਾਂ ਬੈਠਾ ਸੀ ਅਤੇ ਬਾਕੀ ਉਪਰ ਸਨ। ਇਸ ਦੌਰਾਨ ਯਸ਼ ਵੀ ਕਿਸੇ ਕੰਮ ਲਈ ਉਪਰ ਆ ਗਿਆ ਜਦੋਂ ਉਹ ਹੇਠਾਂਉਤਰਿਆ ਤਾਂ ਉਸ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ’ਚ ਦੇਖ ਲਿਆ ਸੀ। ਇਸ ਤੋਂ ਭੜਕਿਆ ਯਸ਼ ਦੋਵਾਂ ਨੂੰਗਾਲੀ-ਗਲੋਚ ਕਰਨ ਲੱਗਾ ਪਰ ਉਨ੍ਹਾਂ ਨੇ ਉਸ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਉਹ ਆਪਣੀ ਸਹੇਲੀ ਨੂੰ ਘਰ ਛੱਡਣ ਚਲਾ ਗਿਆ ਅਤੇ ਸ਼ਿਕਾਇਤਕਰਤਾ ਉੱਪਰ ਜਾ ਕੇ ਆਪਣੇ ਦੋਸਤ ਕੋਲ ਸੌਂ ਗਿਆ। ਜਦੋਂ ਉਹ ਸੁੱਤਾ ਪਿਆ ਸੀ ਤਾਂ ਯਸ਼ ਨੇ ਆ ਕੇ ਉਸ ’ਤੇ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਹ ਝੁਲਸ ਗਿਆ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਿਹਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News