ਪੇਚਕਸ ਮਾਰ ਕੇ ਦੋਸਤ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ

Thursday, Feb 26, 2026 - 01:37 PM (IST)

ਪੇਚਕਸ ਮਾਰ ਕੇ ਦੋਸਤ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਮਨੀਮਾਜਰਾ ਦੇ ਮੋਟਰ ਮਾਰਕੀਟ ’ਚ ਪੇਚਕਸ ਮਾਰ ਕੇ ਦੋਸਤ ਦਾ ਕਤਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ। ਦੋਸ਼ੀ ਦੀ ਪਛਾਣ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਸੰਨੀ ਵਜੋਂ ਹੋਈ ਹੈ। ਦਰਜ ਮਾਮਲੇ ’ਚ ਮਨੀਮਾਜਰਾ ਪੁਲਸ ਨੇ ਦੋਸ਼ੀ ਨੂੰ ਕਰੀਬ ਤਿੰਨ ਸਾਲ ਪਹਿਲਾਂ ਅਗਸਤ 2023 ’ਚ ਕਤਲ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।

ਉਸ ’ਤੇ ਸ਼ਰਾਬ ਦੇ ਨਸ਼ੇ ’ਚ ਆਪਣੇ ਦੋਸਤ ਲਖਬੀਰ ਲੱਖਾ ਦਾ ਪੇਚਕਸ ਮਾਰ ਕੇ ਕਤਲ ਕਰਨ ਦਾ ਦੋਸ਼ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਨਿਸ਼ਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ। ਉਸਨੇ ਪੁਲਸ ਨੂੰ ਦੱਸਿਆ ਕਿ ਉਸਦਾ ਵਿਆਹ ਇਕ ਸਾਲ ਪਹਿਲਾਂ ਲਖਬੀਰ ਸਿੰਘ ਨਾਲ ਹੋਇਆ ਸੀ। 6 ਅਗਸਤ 2023 ਰਾਤ ਨੂੰ ਉਸਦਾ ਪਤੀ ਕੰਮ ’ਤੇ ਗਿਆ ਤੇ ਦੇਰ ਰਾਤ ਤੱਕ ਘਰ ਨਹੀਂ ਪਰਤਿਆ। ਰਾਤ ਕਰੀਬ 3:34 ਵਜੇ ਉਸਨੇ ਆਪਣੇ ਪਤੀ ਨੂੰ ਵੀਡੀਓ ਕਾਲ ਕੀਤੀ। ਦੋਸਤ ਨਾਲ ਸ਼ਰਾਬ ਪੀ ਰਿਹਾ ਸੀ।

ਪਤੀ ਨੇ ਉਸਨੂੰ ਵੀਡੀਓ ਕਾਲ ’ਤੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸ਼ਰਾਬ ਪੀ ਰਿਹਾ ਹੈ। ਨਿਸ਼ਾ ਨੇ ਵੀਡੀਓ ਕਾਲ ’ਤੇ ਪਤੀ ਨਾਲ ਐਨਕ ਪਹਿਨੇ ਵਿਅਕਤੀ ਨੂੰ ਦੇਖਿਆ। ਲਖਬੀਰ ਨੇ ਨਿਸ਼ਾ ਨੂੰ ਦੱਸਿਆ ਕਿ ਇਹ ਉਸਦਾ ਨਵਾਂ ਦੋਸਤ ਸੰਨੀ ਹੈ। ਉਹ ਆਪਣੇ ਪਤੀ ਨੂੰ ਲੱਭਣ ਲਈ ਮਨੀਮਾਜਰਾ ਮੋਟਰ ਮਾਰਕੀਟ ਗਈ। ਉੱਥੇ ਉਸਨੇ ਐਨਕ ਪਹਿਨੇ ਹੋਏ ਵਿਆਕਤੀ ਨੂੰ ਉਸਦੇ ਪਤੀ ’ਤੇ ਪੇਚਕਸ ਨਾਲ ਹਮਲਾ ਕਰਦੇ ਦੇਖਿਆ। ਇਹ ਉਹੀ ਵਿਆਕਤੀ ਸੀ ਜਿਸਨੂੰ ਉਸਦੇ ਪਤੀ ਨੇ ਵੀਡੀਓ ਕਾਲ ’ਤੇ ਆਪਣਾ ਦੋਸਤ ਦੱਸਿਆ ਸੀ। ਇਸ ਹਮਲੇ ’ਚ ਲਖਬੀਰ ਦੀ ਮੌਤ ਹੋ ਗਈ। ਨਿਸ਼ਾ ਦੀ ਸ਼ਿਕਾਇਤ ਦੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਸੀ।


author

Babita

Content Editor

Related News