ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤ

Monday, Jul 01, 2019 - 10:31 PM (IST)

ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤ

ਕੋਟਕਪੂਰਾ (ਨਰਿੰਦਰ)— ਪੰਜਾਬ 'ਚ ਨਸ਼ਿਆਂ ਦੇ ਦੈਂਤ ਦਾ ਪੂਰਾ ਜ਼ੋਰ ਹੈ। ਇੱਥੋਂ ਦੇ ਬੀੜ ਰੋਡ 'ਤੇ ਸਥਿਤ ਬਾਬਾ ਦੀਪ ਸਿੰਘ ਨਗਰ ਵਿਚ ਮਾਪਿਆਂ ਦਾ 21 ਸਾਲਾਂ ਦਾ ਇਕਲੌਤਾ ਪੁੱਤ ਗੁਰਸੇਵਕ ਸਿੰਘ ਵੀ ਸੋਮਵਾਰ ਨਸ਼ਿਆਂ ਦੀ ਭੇਟ ਚੜ੍ਹ ਗਿਆ।ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਲੱਕੜ ਦੇ ਆਰੇ 'ਤੇ ਕੰਮ ਕਰਦਾ ਸੀ ਤੇ ਉਕਤ ਧੰਦੇ ਨਾਲ ਜੁੜੀ ਆਮਦਨ ਕਰ ਕੇ ਪਰਿਵਾਰ ਨੂੰ ਬਹੁਤ ਸਹਾਰਾ ਸੀ ਪਰ ਕੁਝ ਸਮੇਂ ਤੋਂ ਉਹ ਨਸ਼ੇ ਕਰਨ ਦਾ ਆਦੀ ਹੋ ਗਿਆ। ਪਿਛਲੇ ਦਿਨੀਂ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਦਾਖਲ ਕਰਵਾਇਆ ਗਿਆ, ਜਿੱਥੇ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ।
ਮੁਹੱਲਾ ਨਿਵਾਸੀਆਂ ਅਨੁਸਾਰ ਇਸ ਇਲਾਕੇ 'ਚ ਨਸ਼ਿਆਂ ਕਾਰਨ ਪਹਿਲਾਂ ਵੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਤੇ ਕਈ ਹੋਰ ਨੌਜਵਾਨ ਨਸ਼ੇ ਦੀ ਗ੍ਰਿਫਤ 'ਚ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਮ੍ਰਿਤਕ ਦੀ ਮਾਤਾ ਅਤੇ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਮੌਤ 'ਤੇ ਵਿਰਲਾਪ ਕਰਦਿਆਂ ਕਿਹਾ ਕਿ ਇਸ ਮੁਹੱਲੇ 'ਚ ਨਸ਼ੇੜੀਆਂ ਦੀ ਭਰਮਾਰ ਹੈ ਅਤੇ ਨਸ਼ਾ ਆਮ ਮਿਲ ਰਿਹਾ ਹੈ।
ਸੰਪਰਕ ਕਰਨ 'ਤੇ ਬਲਕਾਰ ਸਿੰਘ ਸੰਧੂ ਡੀ. ਐੱਸ. ਪੀ. ਕੋਟਕਪੂਰਾ ਨੇ ਉਕਤ ਮਾਮਲੇ ਪ੍ਰਤੀ ਅਣਜਾਨਤਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਪਰ ਇਲਾਕੇ 'ਚ ਨਸ਼ਾ ਸਮੱਗਲਿੰਗ ਦੀ ਕਿਸੇ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।


author

KamalJeet Singh

Content Editor

Related News