Punjab: ਨਸ਼ੇ ''ਚ ਝੂਮਦੀ ਔਰਤ ਦੀ ਵੀਡੀਓ ਵਾਇਰਲ, ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਦੀ ਖੁੱਲ੍ਹੀ ਪੋਲ

Thursday, Feb 19, 2026 - 01:08 PM (IST)

Punjab: ਨਸ਼ੇ ''ਚ ਝੂਮਦੀ ਔਰਤ ਦੀ ਵੀਡੀਓ ਵਾਇਰਲ, ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਦੀ ਖੁੱਲ੍ਹੀ ਪੋਲ

ਜਲੰਧਰ (ਸੋਨੂੰ)- ਜਲੰਧਰ ਦੇ ਦਿਲਬਾਗ ਨਗਰ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਔਰਤ ਨਸ਼ੇ ਦੀ ਹਾਲਤ ਵਿਚ ਸੜਕ ਕਿਨਾਰੇ ਬੈਠੀ ਮਿਲੀ। ਔਰਤ ਦੇ ਹੱਥਾਂ 'ਤੇ ਟੀਕੇ ਦੇ ਨਿਸ਼ਾਨ ਸਨ ਅਤੇ ਉਹ ਇੰਨੀ ਸੁੱਧ-ਬੁੱਧ ਖੋਹ ਬੈਠੀ ਸੀ ਕਿ ਉਹ ਠੀਕ ਤਰ੍ਹਾਂ ਚੱਲ ਵੀ ਨਹੀਂ ਪਾ ਰਹੀ ਸੀ। ਇਸ ਨਾਲ ਬਾਜ਼ਾਰ ਵਿੱਚ ਹੰਗਾਮਾ ਹੋ ਗਿਆ ਅਤੇ ਜਦੋਂ ਕੁਝ ਔਰਤਾਂ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਔਰਤਾਂ ਕੋਲੋਂ ਹੱਥ ਛੁਡਾ ਕੇ ਭੱਜ ਨਿਕਲੀ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਕਤਲ! ਬਜ਼ੁਰਗ ਔਰਤ ਨਾਲ ਪਾਰ ਕੀਤੀਆਂ ਦਰਿੰਦਗੀ ਦੀਆਂ ਹੱਦਾਂ, ਪੇਟੀ 'ਚੋਂ ਮਿਲੀ ਲਾਸ਼

ਚਸ਼ਮਦੀਦਾਂ ਮੁਤਾਬਕ ਔਰਤ ਦੀ ਹਾਲਤ ਕਾਫ਼ੀ ਗੰਭੀਰ ਸੀ। ਨਸ਼ੇ ਕਾਰਨ ਉਹ ਖ਼ੁਦ ਨੂੰ ਸੰਭਾਲਣ ਵਿਚ ਅਸਮਰਥ ਸੀ ਅਤੇ ਵਾਰ-ਵਾਰ ਡਿੱਗ ਰਹੀ ਸੀ। ਧਿਆਨ ਨਾਲ ਵੇਖਣ 'ਤੇ ਉਸ ਦੇ ਹੱਥਾਂ 'ਤੇ ਟੀਕੇ ਦੇ ਨਿਸ਼ਾਨ ਸਾਫ਼ ਵਿਖਾਈ ਦੇ ਰਹੇ ਸਨ, ਜੋਕਿ ਸਿੱਧੇ ਤੌਰ 'ਤੇ ਨਸ਼ੇ ਦੇ ਸੇਵਨ ਵੱਲ ਇਸ਼ਾਰਾ ਕਰ ਰਹੇ ਸਨ। 
ਇਸ ਘਟਨਾ ਨੇ ਸਥਾਨਕ ਨਿਵਾਸੀਆਂ 'ਚ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਸ਼ ਇਲਾਕਿਆਂ ਅਤੇ ਬਾਜ਼ਾਰਾਂ ਵਿੱਚ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਅਤੇ ਨੌਜਵਾਨਾਂ ਦਾ ਇਸ ਪ੍ਰਤੀ ਸੰਵੇਦਨਸ਼ੀਲ ਹੋਣਾ, ਪ੍ਰਸ਼ਾਸਨ ਦੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

PunjabKesari

PunjabKesari

ਇਹ ਵੀ ਪੜ੍ਹੋ: ਸਿਵਲ ਹਸਪਤਾਲ ਨੇੜੇ 'ਆਪ' ਦੇ ਪ੍ਰੋਗਰਾਮ ਕਾਰਨ ਲੱਗੇ ਜਾਮ ’ਤੇ ਹਿਊਮਨ ਰਾਈਟਸ ਕੌਂਸਲ ਨੇ ਭੇਜੀ ਸ਼ਿਕਾਇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News