ਸ਼ਾਤਰ ਜਨਾਨੀਆਂ ਦਾ ਕਾਰਾ, ਸੀ. ਸੀ. ਟੀ. ਵੀ. ਦੇਖਿਆ ਤਾਂ ਸਾਹਮਣੇ ਆਈ ਕਰਤੂਤ

Sunday, Dec 06, 2020 - 04:11 PM (IST)

ਸ਼ਾਤਰ ਜਨਾਨੀਆਂ ਦਾ ਕਾਰਾ, ਸੀ. ਸੀ. ਟੀ. ਵੀ. ਦੇਖਿਆ ਤਾਂ ਸਾਹਮਣੇ ਆਈ ਕਰਤੂਤ

ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਡਾਕ ਘਰ ਨਜ਼ਦੀਕ 2 ਜਨਾਨੀਆਂ ਵਲੋਂ ਦੁਕਾਨਦਾਰ ਦੇ ਅੱਖੀਂ ਘੱਟਾ ਪਾ ਕੇ ਕੱਪੜੇ ਦਾ ਥਾਣ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਮਾਰਵਾੜੀ ਕਲਾਥ ਹਾਊਸ ਦੇ ਮਾਲਕ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਬੀਤੀ ਦਿਨੀਂ 2 ਔਰਤਾਂ ਉਸ ਦੇ ਦੁਕਾਨ 'ਤੇ ਕੱਪੜਾ ਲੈਣ ਆਈਆਂ ਤਾਂ ਕੱਪੜੇ ਦੇ ਢੇਰ ਲਗਵਾਉਣ ਉਪਰੰਤ ਉਨ੍ਹਾਂ 'ਚੋਂ ਇਕ ਜਨਾਨੀ ਖੜ੍ਹੀ ਹੋ ਗਈ ਅਤੇ ਦੂਸਰੀ ਜਨਾਨੀ ਨੇ ਉਸ ਦੇ ਪਿੱਛੇ ਖੜ ਕੇ ਕੱਪੜੇ ਦਾ ਪੂਰਾ ਥਾਣ ਆਪਣੀ ਸ਼ਾਲ 'ਚ ਲਕੋ ਲਿਆ ਅਤੇ ਨਾ ਲੈਣ ਦਾ ਬਹਾਨਾ ਲਾਕੇ ਚਲੀਆਂ ਗਈਆਂ। ਜਦੋਂ ਦੁਕਾਨਦਾਰ ਕੱਪੜੇ ਅਲਮਾਰੀਆਂ 'ਚ ਲਗਾ ਰਿਹਾ ਸੀ ਤਾਂ ਉਸ ਦੇ ਯਾਦ ਆਇਆ ਕਿ ਜਿਹੜੇ ਦੋ ਥਾਣ ਬੀਤੀ ਦਿਨੀਂ ਨਵੇਂ ਆਏ ਸਨ ਉਨ੍ਹਾਂ 'ਚੋਂ ਇਕ ਗਾਇਬ ਪਾਇਆ ਗਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਨੂੰ ਵਖ਼ਤ ਪਾਉਣ ਵਾਲੇ ਨੌਜਵਾਨ ਦਾ ਵੱਡਾ ਐਲਾਨ

ਇਸ ਗੱਲ ਨੂੰ ਉਜਾਗਰ ਕਰਨ ਲਈ ਉਸ ਨੇ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਦੁਪਹਿਰ 2 ਵਜੇ ਦੇ ਕਰੀਬ ਜੋ ਜਨਾਨੀ ਕੱਪੜਾ ਖਰੀਦਣ ਦਾ ਬਹਾਨਾ ਲਗਾਕੇ ਦੁਕਾਨ 'ਚ ਆਈਆਂ ਸਨ ਉਹ ਥਾਣ ਲਕੋ ਕੇ ਲੈ ਗਈਆਂ ਹਨ। ਇਸ ਸੰਬੰਧੀ ਦੁਕਾਨ ਮਾਲਕ ਨੇ ਇਸ ਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ ਤਾਂ ਥਾਣਾ ਮੁੱਖੀ ਨਰਦੇਵ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਕੈਮਰਿਆਂ ਦੀ ਫੁਟੇਜ ਦੇਖ ਕੇ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਕੁੜੀ 'ਤੇ ਦੇਵੀ ਦਾ ਪ੍ਰਕੋਪ ਦੱਸ ਤਾਂਤਰਿਕ ਨੇ ਖੇਡੀ ਚਾਲ, ਧੀ ਦੇ ਮੂੰਹੋਂ ਸੱਚਾਈ ਸੁਣ ਮਾਂ ਦੇ ਉੱਡੇ ਹੋਸ਼


author

Gurminder Singh

Content Editor

Related News