200 ਰੁਪਏ ਨੇ ਕਰੋੜਪਤੀ ਬਣਾ 'ਤਾ ਸਕਿਓਰਿਟੀ ਗਾਰਡ, ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ...

Tuesday, Mar 10, 2026 - 04:31 PM (IST)

200 ਰੁਪਏ ਨੇ ਕਰੋੜਪਤੀ ਬਣਾ 'ਤਾ ਸਕਿਓਰਿਟੀ ਗਾਰਡ, ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ...

ਮੋਹਾਲੀ (ਰਣਬੀਰ) : ਮੋਹਾਲੀ ਦੇ ਜ਼ੀਰਕਪੁਰ 'ਚ ਇਕ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਵਿਅਕਤੀ ਨੇ ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਜ਼ਿਲ੍ਹਾ ਪੰਚਕੂਲਾ ਤਹਿਸੀਲ ਰਾਏਪੁਰ ਰਾਣੀ ਦੇ ਪਿੰਡ ਮੌਲੀ ਦੇ ਰਹਿਣ ਵਾਲੇ ਕਪਿਲ ਨੇ ਪੰਜਾਬ ਸਟੇਟ ਲਾਟਰੀ ਦੀ 200 ਰੁਪਏ ਦੀ ਟਿਕਟ ਖਰੀਦੀ ਸੀ। ਇਸ ਰਾਹੀਂ ਕਪਿਲ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇੱਕ ਸਧਾਰਨ ਪਰਿਵਾਰ ਨਾਲ ਸਬੰਧਿਤ ਕਪਿਲ ਦਾ ਕਰੋੜਪਤੀ ਬਣਨਾ ਬਹੁਤ ਵੱਡੀ ਗੱਲ ਹੈ।

ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵਿਗੜਨ ਦੇ ਆਸਾਰ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਫ਼ਨੇ 'ਚ ਵੀ ਇੰਨੀ ਵੱਡੀ ਰਕਮ ਜਿੱਤਣ ਬਾਰੇ ਨਹੀਂ ਸੋਚਿਆ ਸੀ। ਲਾਟਰੀ ਨਿਕਲਣ ਦੀ ਖ਼ਬਰ ਮਿਲਦਿਆਂ ਸਾਰ ਜਿੱਥੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਉੱਥੇ ਹੀ ਰਿਸ਼ਤੇਦਾਰ ਅਤੇ ਹੋਰ ਸਕੇ ਸਬੰਧੀਆਂ ਵਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਪਿਲ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਤਿੰਨ ਬੱਚੇ ਹਨ। ਕਪਿਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਿਕਟ ਪੰਜਾਬ ਸਟੇਟ ਡੀਅਰ ਲਾਟਰੀ ਟਿਕਟ ਮੋਹਾਲੀ ਦੇ ਜ਼ੀਰਕਪੁਰ ਸਥਿਤ ਲੋਕੇਸ਼ ਲਾਟਰੀ ਏਜੰਸੀ ਤੋਂ ਖ਼ਰੀਦੀ ਸੀ।

ਇਹ ਵੀ ਪੜ੍ਹੋ : ਪੰਜਾਬ : ਪੇਪਰਾਂ ਦੌਰਾਨ ਸਕੂਲਾਂ 'ਚ 'ਬੰਬ'! ਪੈ ਗਈਆਂ ਭਾਜੜਾਂ (ਵੀਡੀਓ)

ਇਸ 'ਚ ਐਲਾਨੇ ਗਏ ਨਤੀਜਿਆਂ 'ਚ ਉਨ੍ਹਾਂ ਦਾ ਪਹਿਲਾ ਇਨਾਮ ਨਿਕਲਿਆ ਹੈ। ਲਾਟਰੀ ਏਜੰਸੀ ਦੇ ਮਾਲਕ ਲੋਕੇਸ਼ ਕੁਮਾਰ ਨੇ ਦੱਸਿਆ ਕਿ ਕਪਿਲ ਦੇਵ ਉਨ੍ਹਾਂ ਦੀ ਏਜੰਸੀ ਤੋਂ ਲਾਟਰੀ ਟਿਕਟ ਖ਼ਰੀਦ ਕੇ ਕਰੋੜਪਤੀ ਬਣਨ ਵਾਲੇ 30ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ 29 ਵਿਅਕਤੀ ਇਹ ਇਨਾਮ ਜਿੱਤ ਕੇ ਕਰੋੜਪਤੀ ਬਣ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News