ਜਲੰਧਰ: ਜਵਾਈ ਦਾ ਸ਼ਰਮਨਾਕ ਕਾਰਾ, ਹਮਲਾ ਕਰਕੇ ਸਹੁਰੇ ਦੀ ਚੀਚੀ ਵੱਢੀ ਤੇ ਸਾਲੇ ਦੀ ਤੋੜ 'ਤੀ ਲੱਤ
Wednesday, Mar 11, 2026 - 02:28 PM (IST)
ਲੋਹੀਆਂ ਖ਼ਾਸ (ਸੱਦੀ)-ਪਿੰਡ ਕੰਗ ਖ਼ੁਰਦ ’ਚ ਇਕ ਪਰਿਵਾਰਕ ਝਗੜੇ ’ਚ 2 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇਕ ਨੂੰ ਇਲਾਜ ਲਈ ਜਲੰਧਰ ਭੇਜਿਆ ਗਿਆ ਹੈ ਜਦਕਿ ਇਕ ਬਜ਼ੁਰਗ ਵਿਅਕਤੀ ਸਿਵਲ ਹਸਪਤਾਲ ਲੋਹੀਆਂ ’ਤੇ ਜ਼ੇਰੇ ਇਲਾਜ ਹੈ। ਸਿਵਲ ਹਸਪਤਾਲ ਲੋਹੀਆਂ ’ਚ ਮੌਜੂਦ ਸੀਮਾ ਪਤਨੀ ਬਖ਼ਸ਼ੀ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਜਦੋਂ ਉਨ੍ਹਾਂ ਦੇ ਪਿਤਾ ਜੋਗਿੰਦਰ ਪਾਲ ਤੇ ਭਰਾ ਸਰਵਣ ਉਨ੍ਹਾਂ ਦੇ ਪਿੰਡ ਕੰਗ ਖੁਰਦ ਸਥਿਤ ਘਰ ਉਨ੍ਹਾਂ ਨੂੰ ਰਸੋਈ ਦਾ ਸਾਮਾਨ ਦੇਣ ਪੁੱਜੇ ਤਾਂ ਉਸ ਦੇ ਪਤੀ ਬਖ਼ਸ਼ੀ ਅਤੇ ਉਸ ਦੇ 30 ਦੇ ਕਰੀਬ ਸਾਥੀਆਂ ਨੇ ਇਕੱਠੇ ਹੋ ਕੇ ਦੋਵਾਂ ’ਤੇ ਕਿਰਪਾਨਾਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਦੇ ਹੋਏ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ ਜਦਕਿ ਉਨ੍ਹਾਂ ਦੇ ਪਿਤਾ ਜੋਗਿੰਦਰ ਪਾਲ ਵੱਲੋਂ ਲਿਆਂਦਾ ਰਸੋਈ ਦਾ ਸਾਮਾਨ ਵੀ ਖਿਲਾਰ ਦਿੱਤਾ।
ਇਸ ਮੌਕੇ ਜੈਸਮੀਨ ਪੁੱਤਰੀ ਬਖ਼ਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਤੇ ਸਾਥੀਆਂ ਵੱਲੋਂ ਸਾਰੇ ਪਰਿਵਾਰ ਦੀ ਕੁੱਟਮਾਰ ਵੀ ਕੀਤੀ ਤੇ ਇੱਥੋਂ ਤੱਕ ਕਿ ਉਸ ਦੇ ਕੱਪੜੇ ਵੀ ਪਾੜ ਸੁੱਟੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਕੁੱਟਮਾਰ ਕਾਰਣ ਜਿੱਥੇ ਉਨ੍ਹਾਂ ਦੇ 60 ਸਾਲਾ ਨਾਨਾ ਜੋਗਿੰਦਰ ਪਾਲ ਦੀ ਹੱਥ ਦੀ ਚੀਚੀ ਵੱਢੀ ਗਈ, ਉੱਥੇ ਉਨ੍ਹਾਂ ਦੇ ਮਾਮਾ ਸਰਵਣ ਦੇ ਸਿਰ ’ਤੇ ਸੱਟਾਂ ਮਾਰੀਆਂ ਤੇ ਲੱਤ ਵੀ ਤੋੜ ਦਿੱਤੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, ਕਿਹਾ-ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂਗਾ

ਇਸ ਮੌਕੇ ਸੀਮਾ ਪਤਨੀ ਬਖ਼ਸ਼ੀ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਿਆਂ ਦਾ ਆਦਿ ਹੈ ਤੇ ਪਿਛਲੇ ਤਿੰਨ ਦਿਨਾਂ ਤੋਂ ਉਹ ਅਤੇ ਉਸ ਦਾ ਪਰਿਵਾਰ ਭੁੱਖੇ ਸਨ ਤੇ ਉਨ੍ਹਾਂ ਨਾਲ ਉਸ ਦੇ ਪਤੀ ਬਖਸ਼ੀ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ। ਉਸ ਦੇ ਦੱਸਣ ਦੇ ਬਾਵਜੂਦ ਕਿਸੇ ਵੀ ਸੁਹਰੇ ਪਰਿਵਾਰ ਵੱਲੋਂ ਉਸ ਦੀ ਮਦਦ ਨਹੀਂ ਕੀਤੀ ਗਈ ਜਦੋਂ ਉਸ ਨੇ ਆਪਣੇ ਪਿਤਾ ਜੋਗਿੰਦਰ ਪਾਲ ਤੇ ਆਪਣੇ ਭਰਾ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਉਹ ਰਸੋਈ ਦਾ ਸਾਮਾਨ ਲੈ ਕੇ ਉਸ ਦੇ ਘਰ ਪੁੱਜੇ ਸਨ ਅਤੇ ਘਰ ਪੁੱਜਦਿਆਂ ਹੀ ਉਸ ਦੇ ਪਤੀ ਬਖ਼ਸ਼ੀ ਅਤੇ ਉਸ ਦੇ ਸਾਥੀਆਂ ਨੇ ਜਿੱਥੇ ਸਾਰਾ ਲਿਆਂਦਾ ਸਾਮਾਨ ਖਿਲਾਰ ਦਿੱਤਾ ਅਤੇ ਉੱਥੇ ਉਸ ਦੇ ਬਜ਼ੁਰਗ ਪਿਤਾ ਜੋਗਿੰਦਰ ਪਾਲ ਅਤੇ ਉਸ ਦੇ ਭਰਾ ਸਰਵਣ ਦੀ ਕਿਰਪਾਨਾਂ ਅਤੇ ਡਾਂਗਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਜਦਕਿ ਸੀਮਾ ਪਤਨੀ ਬਖ਼ਸ਼ੀ ਨੇ ਆਪਣੇ ਪਤੀ ਬਖ਼ਸ਼ੀ ’ਤੇ ਦੋਸ਼ ਲਾਇਆ ਕਿ ਉਹ ਘਰਾਂ ’ਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ ਅਤੇ ਉਸ ਦਾ ਪਤੀ ਫਿਰ ਵੀ ਹਰ ਰੋਜ਼ ਉਸ ਦੀ ਕੁੱਟਮਾਰ ਕਰਦਾ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੇ ਪਤੀ ਬਖਸ਼ੀ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਜਾਵੇ ਜਦਕਿ ਉਸ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀਆਂ ਕੋਲ ਪਿਸਟਲ ਵੀ ਸਨ ਪਰ ਉਹ ਉਨ੍ਹਾਂ ਨੇ ਨਹੀਂ ਵਰਤੀ ਪਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ।
ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
