ਪੰਜਾਬ : ਹੋਟਲ ’ਚ ਚੱਲ ਰਿਹਾ ਸੀ 'ਗੰਦਾ ਕੰਮ', ਪੁਲਸ ਨੂੰ ਦੇਖ ਪੈ ਗਿਆ ਭੜਥੂ, ਤਿੰਨ ਕੁੜੀਆਂ...
Tuesday, Mar 03, 2026 - 12:01 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ ਰੰਜਨ ਪਲਾਜ਼ਾ ’ਚ ਸਥਿਤ ਹੋਟਲ ਸਿਟੀ ਪੈਲਸ ’ਚ ਪੁਲਸ ਨੇ ਛਾਪਾ ਮਾਰ ਕੇ ਕਾਲੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਏ.ਐੱਸ.ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਦੀ ਅਗਵਾਈ ’ਚ ਕੀਤੀ ਗਈ। ਛਾਪੇ ਦੌਰਾਨ ਪੁਲਸ ਨੇ ਤਿੰਨ ਕੁੜੀਆਂ ਨੂੰ ਰੈਸਕਿਊ ਕੀਤਾ, ਜਦਕਿ ਹੋਟਲ ਮੈਨੇਜਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਹੋਟਲ ’ਚ ਗਲਤ ਧੰਦੇ ਚੱਲ ਰਹੇ ਹਨ। ਸੂਚਨਾ ਦੇ ਆਧਾਰ ’ਤੇ ਟੀਮ ਨੇ ਛਾਪਾ ਮਾਰ ਕੇ ਤੇ ਤਿੰਨ ਕੁੜੀਆਂ ਨੂੰ ਉਥੋਂ ਬਚਾ ਕੇ ਸੁਰੱਖਿਅਤ ਕੱਢਿਆ। ਛਾਪੇ ਦੌਰਾਨ ਹੋਟਲ ’ਚੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਜਿਸ ਵਿਅਕਤੀ ਵੱਲੋਂ ਹੋਟਲ ਸਿਟੀ ਪੈਲਸ ਚਲਾਇਆ ਜਾ ਰਿਹਾ ਹੈ, ਉਸ ਬਾਰੇ ਸ਼ੱਕ ਹੈ ਕਿ ਪਹਿਲਾਂ ਉਹ ਹੋਟਲ ਕੰਗਨਾ ਨਾਮ ਨਾਲ ਇਕ ਹੋਰ ਹੋਟਲ ਚਲਾ ਰਿਹਾ ਸੀ, ਜਿਸ ਨੂੰ ਪੁਲਸ ਪਹਿਲਾਂ ਹੀ ਸੀਲ ਕਰ ਚੁੱਕੀ ਹੈ। ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤਾ ਵੱਡਾ ਐਲਾਨ, 8 ਮਾਰਚ ਨੂੰ...
ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਸਕੂਲਾਂ ਤੇ ਰਿਹਾਇਸ਼ੀ ਖੇਤਰਾਂ ਦੇ ਨੇੜੇ ਚੱਲਦੇ ਅਜਿਹੇ ਨਾਜਾਇਜ਼ ਧੰਦੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸਿਰਫ ਹੋਟਲ ਸੰਚਾਲਕਾਂ ਹੀ ਨਹੀਂ ਸਗੋਂ ਇਮਾਰਤਾਂ ਦੇ ਮਾਲਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਵੱਲੋਂ ‘ਨੋ ਯੋਰ ਟੈਨੈਂਟ’ ਨਾਮਕ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਮਕਾਨ ਮਾਲਕਾਂ ਲਈ ਆਪਣੇ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ ਪੁਲਸ ਨੂੰ ਦੇਣਾ ਲਾਜ਼ਮੀ ਕੀਤਾ ਗਿਆ ਹੈ। ਵਪਾਰਕ ਇਮਾਰਤਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪੈਸੇ ਦੇ ਥੋੜ੍ਹੇ ਜਿਹੇ ਲਾਭ ਦੇ ਲਾਲਚ ’ਚ ਅਜਿਹੇ ਨਾਜਾਇਜ਼ ਕੰਮ ਕਰਨ ਵਾਲਿਆਂ ਨੂੰ ਇਮਾਰਤ ਕਿਰਾਏ ’ਤੇ ਨਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਸੁਖਣਵਾਲਾ ਕਤਲ ਕਾਂਡ ਨੂੰ ਲੈ ਕੇ ਪੁਲਸ ਚਲਾਨ 'ਚ ਸਨਸਨੀਖੇਜ਼ ਖ਼ੁਲਾਸਾ
ਪੁਲਸ ਵੱਲੋਂ ਹੁਣ ਤੱਕ ਕਰੀਬ ਡੇਢ ਦਰਜਨ ਸਪਾ ਤੇ ਹੋਟਲਾਂ ਨੂੰ ਨਾਜਾਇਜ਼ ਧੰਦਾ ਕਰਨ ਦੇ ਦੋਸ਼ ਹੇਠ ਸੀਲ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ’ਚ ਵੀ ਹੋਟਲ ਦੇ ਸੰਚਾਲਕ ਐੱਮ.ਡੀ. ਰੁਮਾਣੀ ਵਾਸੀ ਬਿਹਾਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਰੈਸਕਿਊ ਕੀਤੀਆਂ ਕੁੜੀਆਂ ਨੂੰ ਸੁਰੱਖਿਅਤ ਤੌਰ ’ਤੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਨੁਸਾਰ ਨਾਜਾਇਜ਼ ਧੰਦਾ ਕਰਨ ਵਾਲੇ ਲੋਕ ਭੋਲੀਆਂ ਭਾਲੀਆਂ ਕੁੜੀਆਂ ਨੂੰ ਨੌਕਰੀ ਦੇ ਬਹਾਨੇ ਫਸਾ ਕੇ ਉਨ੍ਹਾਂ ਤੋਂ ਇਹ ਗਲਤ ਕੰਮ ਕਰਵਾਉਂਦੇ ਹਨ, ਜਿਸ ਖ਼ਿਲਾਫ਼ ਪੁਲਸ ਦੀ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ 'ਚ ਲੇਪਟੋਸਪਾਇਰੋਸਿਸ ਦਾ ਪ੍ਰਕੋਪ, ਦੋ ਦਰਜਨ ਬੱਚੇ ਹੋਏ ਸੰਕਰਮਿਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
