ਦੁਬਈ ਦਾ ਸ਼ੇਖ ਬਿਨਾਂ ਸੁਰੱਖਿਆ ਜਨਤਕ ਥਾਵਾਂ ''ਤੇ ਘੁੰਮਦਾ ਰਿਹਾ, ਕਿਹਾ- ''ਲੋਕ ਸੁਰੱਖਿਅਤ ਸੀ, ਅੱਜ ਵੀ ਹਨ ਸੁਰੱਖਿਅਤ''
Wednesday, Mar 04, 2026 - 10:48 AM (IST)
ਨਵਾਂਸ਼ਹਿਰ/ਦੁਬਈ (ਬ੍ਰਹਮਪੁਰੀ) : ਸਮਾਜ ਸੇਵੀ ਅਤੇ ਹਮੇਸ਼ਾ ਲੋਕ ਹਿਤੈਸ਼ੀ ਗੱਲ ਕਰਨ ਵਾਲੇ ਦੁਬਈ ਕਬੀਰ ਟਰਾਂਸਪੋਰਟ ਦੇ ਮਾਲਕ ਲੱਕੀ ਚੌਧਰੀ ਪੰਜਾਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਮੁਲਕ ਦੁਬਈ ਵਿੱਚ ਜੰਗ ਦਾ ਕੋਈ ਡਰ ਨਹੀਂ ਹੈ ਜਿਸ ਦੀ ਉਦਾਹਰਣ ਪਿਛਲੇ ਦਿਨ ਅਬੂ ਧਾਬੀ ਦੇ ਸ਼ੇਖ HH Sheikh Mohamed bin Zayed Al Nahyan ਦੀ ਅਤੇ ਦੁਬਈ ਦੇ ਪ੍ਰਿੰਸ Hamdan bin Mohammed Al Maktoum ਦੀ ਹੈ। ਜਿਹੜੇ 2 ਮਾਰਚ ਦੀ ਸ਼ਾਮ ਦੁਨੀਆ ਦੇ ਸਭ ਤੋਂ ਵੱਡੇ Dubai ਮਾਲ ਵਿਚ ਆਮ ਜਨਤਾ ਵਾਂਗ ਬਿਨਾਂ ਸਕਿਓਰਿਟੀ ਘੁੰਮਦੇ ਨਜ਼ਰ ਆਏ।
ਇਹ ਵੀ ਪੜ੍ਹੋ : ਪੈਂਟਾਗਨ ਨੇ ਜਾਰੀ ਕੀਤੀਆਂ ਈਰਾਨ ਜੰਗ 'ਚ ਮਾਰੇ ਗਏ 4 ਅਮਰੀਕੀ ਫ਼ੌਜੀਆਂ ਦੀਆਂ ਤਸਵੀਰਾਂ, 2 ਦੀ ਪਛਾਣ ਬਾਕੀ
ਹੈਰਾਨੀ ਉਦੋਂ ਹੋਈ ਜਦੋਂ ਮਾਲ ਦੇ ਵਿਚਕਾਰ ਫੂਡ ਕੋਰਟ ਵਿਚ ਕੌਫੀ ਪੀਣ ਲੱਗੇ। ਲੋਕਾਂ ਦਾ ਮੇਲਾ ਲੱਗ ਗਿਆ। ਕਈਆਂ ਨੇ ਸਵਾਲ ਕੀਤੇ ਕਿ ਜਨਾਬ ਜੰਗ ਦਾ ਕੀ ਬਣੇਗਾ? ਉਹਨਾਂ ਹੱਸਦੇ ਹੱਸਦੇ ਹੋਏ ਕਿਹਾ, “ਹਬੀਬੀ ਦਿਸ ਇਜ਼ ਦੁਬਈ” ਤੁਸੀਂ ਪਹਿਲਾਂ ਵੀ ਸੁਰੱਖਿਅਤ ਸੀ, ਅੱਜ ਵੀ ਸੁਰੱਖਿਅਤ ਹੋ ਅਤੇ ਹਮੇਸ਼ਾ ਰਹੋਗੇ। ਤੁਸੀਂ ਸਾਡੀ ਜ਼ਿੰਮੇਵਾਰੀ ਹੋ। ਜਵਾਬ ਸੁਣਦੇ ਹੀ ਲੋਕਾਂ ਨੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰ ਇਸਤਕਬਾਲ ਕੀਤਾ। ਕਈ ਮੇਰੇ ਵੀਰ ਆਖਦੇ ਸਨ ਕਿ ਵੱਡੇ ਲੋਕ ਸੁਰੱਖਿਅਤ ਜਗਾ ਸ਼ਿਫਟ ਹੋ ਗਏ ਹਨ ਅਤੇ ਆਮ ਲੋਕ ਫਸ ਗਏ। ਪਰ ਇਸ ਧਾਰਨਾ ਨੂੰ ਗਲਤ ਸਾਬਿਤ ਕਰਦੇ ਦੁਬਈ ਦੇ ਸ਼ੇਖ ਅਤੇ ਪ੍ਰਿੰਸ ਜਨਤਾ ਵਿੱਚ ਆਮ ਵਿਚਰਦੇ ਰਹੇ ਅਤੇ ਲੋਕਾਂ ਨੂੰ ਡਰ ਮੁਕਤ ਸੁਨੇਹਾ ਦੇ ਗਏ ਜਿਸ ਤੋਂ ਸਾਬਿਤ ਹੋ ਗਿਆ ਕਿ ਦੁਬਈ ਫਿਲਹਾਲ ਸੁਰੱਖਿਅਤ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ।
ਇਹ ਵੀ ਪੜ੍ਹੋ : 1990 ਤੋਂ ਬਾਅਦ ਦੇਸ਼ ’ਚ ਬ੍ਰੈਸਟ ਕੈਂਸਰ ਦੇ ਮਾਮਲੇ 477 ਫੀਸਦੀ ਵਧੇ, ਮੌਤਾਂ ’ਚ ਵੀ 352 ਫੀਸਦੀ ਦਾ ਵਾਧਾ
ਇੱਥੇ ਗੌਰਤਲਬ ਹੈ ਕਿ ਦੁਬਈ ਦੀ ਸਰਕਾਰ ਦੇ ਟੂ੍ਰਿਜ਼ਮ ਵਿਭਾਗ ਨੇ ਇਹ ਵੀ ਐਲਾਨ ਕੀਤਾ ਕਿ ਜੋ ਲੋਕ ਫਲਾਈਟਾਂ ਲੇਟ ਹੋਣ ਜਾਂ ਬੰਦ ਹੋਣ ਨਾਲ ਦੁਬਈ ਵਿੱਚ ਰੁਕੇ ਹੋਏ ਹਨ, ਉਹਨਾਂ ਤੋਂ ਕੋਈ ਵੀ ਦੁਬਈ ਦਾ ਹੋਟਲ ਕੋਈ ਕਿਰਾਇਆ ਵਗੈਰਾ ਨਹੀਂ ਲਵੇਗਾ, ਇਸ ਦਾ ਸਾਰਾ ਖਰਚਾ ਦੁਬਈ ਦੀ ਸਰਕਾਰ ਦਾ ਟੂ੍ਰਿਜ਼ਮ ਅਤੇ ਕਲਚਲਰ ਵਿਭਾਗ ਅਦਾ ਕਰੇਗਾ। ਲੋਕਾਂ ਲਈ ਇੰਨੀ ਵੱਡੀ ਸਹੂਲਤ ਸਰਕਾਰ ਦੀ ਟੂ੍ਰਿਜ਼ਮ ਨੂੰ ਸੁਰੱਖਿਅਤ ਬੜ੍ਹਾਵਾ ਦੇਣ ਦੀ ਚੰਗੀ ਨੀਤੀ ਦਾ ਖੁਲਾਸਾ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
