ਪਤਨੀ ਨੂੰ ਸਾੜ ਕੇ ਦਰਦਨਾਕ ਮੌਤ ਦੇਣ ਵਾਲੇ ਮਾਂ-ਪੁੱਤ ਨੂੰ ਮਿਲੀ ਉਮਰ ਕੈਦ ਦੀ ਸਜ਼ਾ
Sunday, Apr 22, 2018 - 12:29 PM (IST)

ਜਲੰਧਰ (ਜਤਿੰਦਰ, ਭਾਰਦਵਾਜ)— ਐਡੀਸ਼ਨਲ ਸੈਸ਼ਨ ਜੱਜ ਹਰਰੀਤ ਕੌਰ ਕਲੇਕਾ ਦੀ ਅਦਾਲਤ ਵੱਲੋਂ ਕੁਲਵਿੰਦਰ ਕੌਰ ਪਤਨੀ ਜਗਜੀਤ ਸਿੰਘ ਨਿਵਾਸੀ ਨਿਊ ਸ਼ਿਵ ਨਾਗਰਾ ਨੂੰ ਦਾਜ ਦੇ ਲਈ ਸਾੜ ਕੇ ਹੱਤਿਆ ਕਰਨ ਦੇ ਮਾਮਲੇ 'ਚ ਉਸ ਦੇ ਪਤੀ ਜਸਜੀਤ ਸਿੰਘ ਅਤੇ ਸੱਸ ਕੁਰਸੈਂਦਾ ਪਤਨੀ ਸੌਦਾਗਰ (ਮਾਂ-ਪੁੱਤਰ) ਦੋਵਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ 'ਚ ਮ੍ਰਿਤਕਾ ਕੁਲਵਿੰਦਰ ਕੌਰ ਪਤਨੀ ਜਗਜੀਤ ਸਿੰਘ ਨੇ ਝੁਲਸੀ ਹਾਲਤ 'ਚ ਮਰਨ ਤੋਂ ਪਹਿਲਾਂ ਸਿਵਲ ਹਸਪਤਾਲ 'ਚ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਸਨ ਕਿ ਵਿਆਹ ਦੇ ਕੁਝ ਦਿਨ ਬਾਅਦ ਉਸ ਦੇ ਪਤੀ ਜਗਜੀਤ ਸਿੰਘ ਅਤੇ ਸੱਸ ਕੁਰਸੈਂਦਾ ਵੱਲੋਂ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਅੱਜ ਵੀ ਮਿੱਟੀ ਦਾ ਤੇਲ ਪਾ ਕੇ ਮੇਰੀ ਸੱਸ ਅਤੇ ਪਤੀ ਨੇ ਮੈਨੂੰ ਅੱਗ ਲਗਾ ਦਿੱਤੀ। ਇਲਾਜ ਦੌਰਾਨ 4.10.15 ਨੂੰ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਮਾਂ-ਪੁੱਤਰ ਦੇ ਖਿਲਾਫ ਧਾਰਾ 302, 498 ਏ. ਦੇ ਤਹਿਤ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।