ਹਾਦਸੇ ਦੇ ਮਾਮਲੇ ’ਚ ਵਿਅਕਤੀ ਨੂੰ ਦੋ ਸਾਲ ਦੀ ਕੈਦ ਅਤੇ ਜੁਰਮਾਨਾ
Saturday, Dec 13, 2025 - 12:28 PM (IST)
ਅਬੋਹਰ (ਸੁਨੀਲ) : ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ’ਚ ਐਕਸੀਡੇਂਟ ਮਾਮਲੇ ’ਚ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਸੁੰਦਰਪੁਰਾ, ਤਹਿਸੀਲ ਕਰਨਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਦੌਰਾਨ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਦੇ ਵਕੀਲ ਆਰ. ਐੱਸ. ਫੋਰ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਐਡਵੋਕੇਟ ਆਰ. ਐੱਸ. ਫੋਰ ਦੀਆਂ ਦਲੀਲਾਂ ਨੂੰ ਧਿਆਨ ’ਚ ਰੱਖਦੇ ਹੋਏ, ਬਲਵਿੰਦਰ ਸਿੰਘ ਨੂੰ ਐਕਸੀਡੇਂਟ ਦੇ ਮਾਮਲੇ ’ਚ ਦੋਸ਼ੀ ਪਾਇਆ ਅਤੇ ਉਸ ਨੂੰ ਦੋ ਸਾਲ ਦੀ ਕੈਦ ਅਤੇ 1,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਜ਼ਿਕਰਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਜਸਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ, ਵਾਸੀ 1 ਐੱਚ ਛੋਟੀ, ਸ਼੍ਰੀਗੰਗਾਨਗਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸੁੰਦਰਪੁਰਾ ਤਹਿਸੀਲ ਕਰਨਪੁਰ ਜ਼ਿਲਾ ਸ਼੍ਰੀਗੰਗਾਨਗਰ ਨੇ ਉਸ ਦੇ ਤਾਏ ਦੇ ਲੜਕੇ ਹਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ 1 ਐੱਚ ਛੋਟੀ ਜ਼ਿਲ੍ਹਾ ਸ਼੍ਰੀਗੰਗਾਨਗਰ ਗੁਮਜਾਲ ਨੇੜੇ 21-1-23 ਨੂੰ ਦੁਪਹਿਰ 2:50 ’ਤੇ ਲਾਪਰਵਾਹੀ ਅਤੇ ਗਲਤ ਸਾਈਡ ਨਾਲ ਮੋਟਰਸਾਈਕਲ ਲਿਆ ਕੇ ਉਸ ’ਚ ਮਾਰਿਆ, ਜਿਸ ਕਾਰਨ ਹਮਨਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਜਸਪ੍ਰੀਤ ਦੇ ਬਿਆਨਾਂ ’ਤੇ ਪੁਲਸ ਨੇ ਬਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
