ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
Tuesday, Dec 09, 2025 - 05:50 PM (IST)
ਲੁਧਿਆਣਾ : ਕਿਸਾਨ ਮਜ਼ਦੂਰ ਮੋਰਚਾ ਨੇ ਸਮਾਰਟ (ਚਿੱਪ ਵਾਲੇ) ਮੀਟਰਾਂ ਖਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ਦੇ ਚੱਲਦੇ ਕਿਸਾਨਾਂ ਨੇ ਘਰਾਂ ਵਿਚੋਂ ਚਿੱਪ ਵਾਲੇ ਮੀਟਰ ਉਤਾਰ ਕੇ ਪੀ. ਐੱਸ. ਪੀ. ਸੀ. ਐੱਲ. ਦੇ ਦਫ਼ਤਰਾਂ 'ਚ ਜਮ੍ਹਾਂ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬ ਵਿਚ ਸਮਾਰਟ ਬਿਜਲੀ ਮੀਟਰਾਂ ਨੂੰ ਲੈਕੇ ਕਿਸਾਨ ਯੂਨੀਅਨਾਂ ਦਾ ਵਿਰੋਧ ਲੰਬੇ ਸਮੇਂ ਤੋਂ ਜਾਰੀ ਹੈ। ਇਸਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਵੱਲੋਂ ਸਮਾਰਟ ਮੀਟਰਾਂ ਦੀ ਇੰਸਟਾਲੇਸ਼ਨ ਰੋਕੀ ਨਹੀਂ ਗਈ। ਹੁਣ ਕਿਸਾਨ ਮਜ਼ਦੂਰ ਮੋਰਚਾ ਨੇ ਘਰ–ਘਰ ਲੱਗੇ ਚਿੱਪ ਵਾਲੇ ਮੀਟਰ ਉਤਾਰ ਕੇ ਪੀ. ਐੱਸ. ਪੀ. ਸੀ. ਐੱਲ. ਦਫ਼ਤਰਾਂ ਵਿਚ ਜਮ੍ਹਾਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਕਾਂਗਰਸ 'ਚ ਮੁਅੱਤਲ ਕੀਤੇ ਜਾਣ ਮਗਰੋਂ ਨਵਜੋਤ ਕੌਰ ਸਿੱਧੂ ਦਾ ਵੱਡਾ ਐਲਾਨ
ਮੋਰਚੇ ਦੇ ਸੂਬਾ ਪੱਧਰੀ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ 10 ਦਸੰਬਰ ਤੋਂ ਸ਼ੁਰੂ ਕਰਨੀ ਸੀ ਪਰ ਕੁਝ ਜ਼ਿਲ੍ਹਿਆਂ ਵਿਚ ਮੈਂਬਰਾਂ ਨੇ ਅੱਜ ਤੋਂ ਹੀ ਮੀਟਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪਟਿਆਲਾ ਦੇ ਪਿੰਡ ਖਡੋਲੀ ਵਿਚ ਪਹਿਲੇ ਚਿੱਪ ਵਾਲੇ ਮੀਟਰ ਉਤਾਰੇ ਗਏ ਹਨ। ਕਿਸਾਨਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਿਸਨੇ ਮੀਟਰ ਉਤਾਰਨਾ ਹੈ, ਉਹ ਖੁਦ ਸਾਡੇ ਨਾਲ ਸੰਪਰਕ ਕਰੇ, ਕਿਸੇ ਨਾਲ ਕਿਸੇ ਕਿਸਮ ਦੀ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ–ਜਿਵੇਂ ਲੋਕ ਆਪਣੇ ਮੀਟਰ ਉਤਾਰਦੇ ਜਾਣਗੇ, ਉਹ ਪੀ. ਐੱਸ. ਪੀ. ਸੀ. ਐੱਲ. ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਜਾਣਗੇ। ਕਿਸਾਨਾਂ ਦਾ ਆਖਣਾ ਹੈ ਕਿ ਜਦੋਂ ਸਾਰੇ ਮੀਟਰ ਚਿੱਪ ਵਾਲੇ ਹੋ ਜਾਣਗੇ ਤਾਂ ਬਿਜਲੀ ਉਨ੍ਹਾਂ ਨੂੰ ਹੀ ਮਿਲੇਗੀ ਜੋ ਮੀਟਰ ਰੀਚਾਰਜ ਕਰ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੁਖਬੀਰ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਲੜਨ ਦਾ ਐਲਾਨ
ਉਨ੍ਹਾਂ ਦਾ ਕਹਿਣਾ ਹੈ ਕਿ 90% ਲੋਕ ਸਮੇਂ 'ਤੇ ਰੀਚਾਰਜ ਨਹੀਂ ਕਰ ਸਕਣਗੇ, ਇਸ ਕਾਰਨ ਰਾਤ ਵੇਲੇ ਵੀ ਬਿਜਲੀ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੋਬਾਈਲ ਰੀਚਾਰਜ ਖਤਮ ਹੋਣ 'ਤੇ ਸਿਮ ਬੰਦ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਰਾਤ ਸਮੇਂ ਮਿਟਰ ਦੀ ਵੈਲੇਡਿਟੀ ਖਤਮ ਹੋ ਗਈ ਤਾਂ ਬਿਜਲੀ ਬੰਦ ਹੋ ਜਾਵੇਗੀ ਕਿਸੇ-ਕਿਸੇ ਕੋਲ ਤਾਂ ਪੈਸੇ ਵੀ ਨਹੀਂ ਹੁੰਦੇ ਕਿ ਉਹ ਤੁਰੰਤ ਜਮਾਂ ਕਰਵਾ ਸਕੇ। ਦਿਲਬਾਗ ਸਿੰਘ ਨੇ ਦੱਸਿਆ ਕਿ ਜਿਹੜੇ ਵੀ ਲੋਕ ਚਿੱਪ ਵਾਲੇ ਮੀਟਰ ਉਤਾਰਨਾ ਚਾਹੁੰਦੇ ਹਨ, ਉਹ ਮੋਰਚੇ ਨਾਲ ਸੰਪਰਕ ਕਰ ਸਕਦੇ ਹਨ। ਦਿਲਬਾਗ ਸਿੰਘ ਨੇ ਇਹ ਵੀ ਕਿਹਾ ਕਿ ਜੇ ਕਿਸੇ 'ਤੇ ਬਿਜਲੀ ਵਿਭਾਗ ਕਾਰਵਾਈ ਕਰਦਾ ਹੈ ਜਾਂ ਪਰਚਾ ਦਰਜ ਕਰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਲਵੇਗੀ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋਂ-ਰਾਤ ਕਰੋੜ ਪਤੀ ਬਣ ਗਿਆ ਫਰੀਦਕੋਟ ਦਾ ਮਜ਼ਦੂਰ ਪਰਿਵਾਰ
