ਬਰਨਾਲਾ-ਬਠਿੰਡਾ ਹਾਈਵੇਅ ''ਤੇ ਦਰਦਨਾਕ ਹਾਦਸਾ! ਨੌਜਵਾਨ ਦੀ ਮੌਤ

Thursday, Dec 18, 2025 - 01:54 PM (IST)

ਬਰਨਾਲਾ-ਬਠਿੰਡਾ ਹਾਈਵੇਅ ''ਤੇ ਦਰਦਨਾਕ ਹਾਦਸਾ! ਨੌਜਵਾਨ ਦੀ ਮੌਤ

ਤਪਾ ਮੰਡੀ (ਸ਼ਾਮ, ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਨਾਮਾਲੂਮ ਵਾਹਨ ਦੀ ਫੇਟ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਬੁੱਧਵਾਰ ਦੀ ਰਾਤ 8 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। 

ਸਬ-ਡਵੀਜ਼ਨਲ ਹਸਪਤਾਲ ਤਪਾ ‘ਚ ਜ਼ੇਰੇ ਇਲਾਜ ਗੁਰਵਿੰਦਰ ਸਿੰਘ ਵਾਸੀ ਰਾਮਪੁਰਾ ਫੂਲ ਅਪਣੇ ਸਾਥੀ ਕਰਨਦੀਪ ਸਿੰਘ ਪੁੱਤਰ ਇੰਦਰਦੀਪ ਸਿੰਘ ਵਾਸੀ ਰਾਮਪੁਰਾ ਫੂਲ, ਬਰਨਾਲਾ ਤੋਂ ਰਾਮਪੁਰਾ ਵੱਲ ਜਾ ਰਹੇ ਸੀ ਜਦ ਡੇਰਾ ਬਾਬਾ ਇੰਦਰਦਾਸ ਕੋਲੋਂ ਬਠਿੰਡਾ ਸਾਈਡ ਨੂੰ ਜਾਣ ਵਾਲੇ ਕੱਟ ਤੋਂ ਹਾਈਵੇਅ 'ਤੇ ਚੜ੍ਹਨ ਲੱਗੇ ਤਾਂ ਕਿਸੇ ਤੇਜ਼ ਰਫਤਾਰ ਵਾਹਨ ਨੇ ਮੋਟਰਸਾਈਕਲ ਸਵਾਰਾਂ ਨੂੰ ਫੇਟ ਮਾਰਕੇ ਸੁੱਟ ਕੇ ਜ਼ਖ਼ਮੀ ਕਰ ਦਿੱਤਾ ਤਾਂ ਰਾਹਗੀਰਾਂ ਨੇ ਤੁਰੰਤ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ, ਪਰ ਕਰਨਦੀਪ ਸਿੰਘ ਨੂੰ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਗੁਰਬਖਸ਼ੀਸ ਸਿੰਘ ਅਪਣੇ ਜਵਾਨਾਂ ਸਮੇਤ ਪਹੁੰਚ ਗਏ ਜਿਨ੍ਹਾਂ ਸੜਕ ਵਿਚਾਰ ਪਏ ਮੋਟਰਸਾਇਕਲ ਨੂੰ ਇੱਕ ਸਾਈਡ ਕੀਤਾ ਅਤੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਮਿਲਣ ਤੇ ਸਿਵਲ ਹਸਪਤਾਲ ਤਪਾ ਪਹੁੰਚ ਗਏ। ਤਪਾ ਪੁਲਸ ਨੇ ਮ੍ਰਿਤਕ ਕਰਨਦੀਪ ਸਿੰਘ ਦੀ ਲਾਸ਼ ਨੂੰ ਬਰਨਾਲਾ ਦੇ ਮੁਰਦਾਘਰ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Anmol Tagra

Content Editor

Related News