ਕਹਿਰ ਓ ਰੱਬਾ: ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤ
Monday, Dec 08, 2025 - 03:03 PM (IST)
ਬਟਾਲਾ (ਸਾਹਿਲ)- ਬੀਤੇ ਦਿਨ ਦੇਰ ਸ਼ਾਮ ਨੌਸ਼ਹਿਰਾ ਮੱਝਾ ਸਿੰਘ ਤੋਂ ਥੋੜ੍ਹਾ ਅੱਗੇ ਨੈਸ਼ਨਲ ਹਾਈਵੇ ’ਤੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਕਾਰ ਟਕਰਾਉਣ ਨਾਲ ਜੰਮੂ ਵਾਸੀ ਪਤੀ ਪਤਨੀ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ, ਜਦਕਿ ਇਸ ਹਾਦਸੇ ਵਿਚ ਦੋ ਜਣੇ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਇਕ ਕਾਰ ਨੰਬਰ-ਜੇ. ਕੇ. 02 ਏ. ਪੀ. 9530 ’ਚ ਸਵਾਰ ਹੋ ਕੇ 4 ਜਣੇ ਅੰਮ੍ਰਿਤਸਰ ਤੋਂ ਵਿਆਹ ਸਮਾਰੋਹ ਅਟੈਂਡ ਕਰਨ ਤੋਂ ਬਾਅਦ ਵਾਪਸ ਜੰਮੂ ਜਾ ਰਹੇ ਸਨ। ਜਦੋਂ ਇਹ ਕਾਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਅ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ, ਉਥੇ ਹੀ ਇਸ ਵਿਚ ਸਵਾਰ ਜੀਵਨ ਬੱਤਾ ਪੁੱਤਰ ਜਸਵੰਤ ਰਾਏ ਅਤੇ ਇਸ ਦੀ ਪਤਨੀ ਅਰਸ਼ ਬੱਤਾ ਵਾਸੀਆਨ ਗਰੀਨ ਬੈਲਟ ਗਾਂਧੀ ਨਗਰ ਜੰਮੂ ਦੀ ਮੌਕ ’ਤੇ ਹੀ ਮੌਤ ਹੋ ਗਈ ਹੈ, ਜਦਕਿ ਇਨ੍ਹਾਂ ਨਾਲ ਕਾਰ ਵਿਚ ਸਵਾਰ ਇਨ੍ਹਾਂ ਦੇ ਰਿਸ਼ਤੇਦਾਰ ਜੋ ਕਿ ਆਪਸ ਵਿਚ ਪਤੀ-ਪਤਨੀ ਹਨ, ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਗੁਰਦਾਸਪੁਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ। ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ! ਸਾਹਮਣੇ ਆਇਆ ਵੱਡਾ ਕਾਰਣ
