ਮੋਟਰਸਾਈਕਲ ''ਤੇ ਜਾ ਰਹੇ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਨੌਜਵਾਨ ਦੀ ਦਰਦਨਾਕ ਮੌਤ

Tuesday, Dec 09, 2025 - 01:27 PM (IST)

ਮੋਟਰਸਾਈਕਲ ''ਤੇ ਜਾ ਰਹੇ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਨੌਜਵਾਨ ਦੀ ਦਰਦਨਾਕ ਮੌਤ

ਪੱਟੀ (ਸੌਰਭ)- ਪੱਟੀ-ਤਰਨਤਾਰਨ ਰੋਡ ਸਥਿਤ ਕਚਹਿਰੀਆਂ ਨੇੜੇ ਮੋਟਰਸਾਈਕਲ ਅਚਾਨਕ ਸੜਕ ਦੇ ਕਿਨਾਰੇ ਬਣੇ ਖੱਡੇ ਵਿਚ ਡਿੱਗਣ ਕਾਰਨ ਦੋ ਨੌਜਵਾਨਾਂ ਦਾ ਗੰਭੀਰ ਜ਼ਖਮੀ ਅਤੇ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਗੰਭੀਰ ਜ਼ਖ਼ਮੀ ਜੈ ਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਹ ਕੋਰੀਅਰ ਸੈਡੋਂ ਫੈਕਸ ਪ੍ਰਾਈਵੇਟ ਲਿਮਡਿਟ ਕੰਪਨੀ ਚਲਾ ਰਹੇ ਹਨ ਅਤੇ ਉਹ ਸਵੇਰੇ 8 ਵਜੇ ਸਾਹਿਲ ਕੁਮਾਰ ਪੁੱਤਰ ਕਰਮਜੀਤ ਵਾਰਡ ਨੰ: 1 ਪੱਟੀ ਦੇ ਘਰੋਂ ਦੁਕਾਨ ਦੀਆਂ ਚਾਬੀਆਂ ਲੈ ਕੇ ਖੋਲ੍ਹਣ ਜਾ ਰਹੇ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ

ਇਸ ਦੌਰਾਨ ਜਦੋਂ ਤਿੰਨੋਂ ਤਰਨਤਾਰਨ ਰੋਡ ਸਥਿਤ ਕਚਹਿਰੀਆਂ ਨੇੜੇ ਪਹੁੰਚੇ ਤਾਂ ਸਪਲੈਂਡਰ ਮੋਟਰਸਾਈਕਲ ਪੀ.ਬੀ 38 ਈ 6709 ਅਚਾਨਕ ਸੜਕ ਦੇ ਕਿਨਾਰੇ ਬਣੇ ਖੱਡੇ ਵਿਚ ਡਿੱਗ ਪਿਆ ਤਾਂ ਸਾਹਿਲ ਕੁਮਾਰ ਜੋ ਕਿ ਸਭ ਤੋਂ ਪਿੱਛੇ ਬੈਠਾ ਸੀ ਅਤੇ ਲਵਜੀਤ ਸਿੰਘ ਵਾਸੀ ਧਾਰੀਵਾਲ ਜੋ ਕਿ ਮੋਟਰਸਾਈਕਲ ਚਲਾ ਰਿਹਾ ਸੀ, ਬਹੁਤ ਜ਼ੋਰ ਨਾਲ ਥੱਲੇ ਡਿੱਗੇ, ਜਿਨ੍ਹਾਂ ਨੂੰ ਸੰਧੂ ਹਸਪਤਾਲ ਪੱਟੀ ਅਤੇ ਤਰਨਤਾਰਨ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ। ਇਸ ਦੌਰਾਨ ਲਵਜੀਤ ਸਿੰਘ ਦੀ ਲੱਤ ਟੁੱਟ ਗਈ ਅਤੇ ਸਾਹਿਲ ਕੁਮਾਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਵਰਣਨਯੋਗ ਹੈ ਕਿ ਲਵਜੀਤ ਸਿੰਘ ਦਾ ਘਰਿਆਲਾ ਹਪਸਤਾਲ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਸਾਹਿਲ ਕੁਮਾਰ ਦਾ ਛੋਟਾ ਭਰਾ ਰੋਹਿਤ ਜੋ ਦੁਬਈ ਵਿਚ ਰੋਜ਼ੀ-ਰੋਟੀ ਕਮਾਉਣ ਗਿਆ ਸੀ, ਕੱਲ੍ਹ ਆਉਣ ’ਤੇ ਪੱਟੀ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ-  ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ! ਸਾਹਮਣੇ ਆਇਆ ਵੱਡਾ ਕਾਰਣ


author

Shivani Bassan

Content Editor

Related News