ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਟਰੈਫਿਕ ਪੁਲਸ ਦੇ ਨਵੇਂ ਫ਼ੈਸਲੇ ਨਾਲ ਲੱਗੇਗਾ ਤਗੜਾ ਝਟਕਾ

Saturday, Feb 08, 2025 - 12:10 PM (IST)

ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਟਰੈਫਿਕ ਪੁਲਸ ਦੇ ਨਵੇਂ ਫ਼ੈਸਲੇ ਨਾਲ ਲੱਗੇਗਾ ਤਗੜਾ ਝਟਕਾ

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ਦੀਆਂ ਸੜਕਾਂ ’ਤੇ ਟਰੈਫਿਕ ਨਿਯਮਾਂ ਦੀ ਆਦਤਨ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਬਕ ਸਿਖਾਉਣ ਦੀ ਦਿਸ਼ਾ ’ਚ ਕਦਮ ਚੁੱਕਦਿਆਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੀ.ਐੱਮ.) ਕੋਰਟ ਨੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੂੰ 15 ਦਿਨਾਂ ਤੱਕ ਕਿਸੇ ਵੀ ਟਰੈਫ਼ਿਕ ਸਿਗਨਲ ’ਤੇ ਕਮਿਊਨਿਟੀ ਸੇਵਾ ਤਹਿਤ ਸੇਵਾ ਦੇਣ ਦਾ ਹੁਕਮ ਦਿੱਤਾ ਹੈ, ਇਸ ਸੇਵਾ ਦੌਰਾਨ ਉਸ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਲੋਕ ਟਰੈਫ਼ਿਕ ਸਬੰਧੀ ਨਿਯਮਾਂ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਅਦਾਲਤ ਨੇ 222 ਵਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਮੁਲਜ਼ਮ ਪਾਏ ਗਏ ਵਿਅਕਤੀ ’ਤੇ 43 ਹਜ਼ਾਰ 400 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਿਅਕਤੀ ਨੂੰ ਜਾਰੀ ਕੀਤੇ ਗਏ ਕੁੱਲ 222 ਚਲਾਨਾਂ ਵਿਚੋਂ ਸਭ ਤੋਂ ਵੱਧ 168 ਚਲਾਨ ਓਵਰ ਸਪੀਡ ਅਤੇ 44 ਚਲਾਨ ਰੈੱਡ ਲਾਈਟ ਜੰਪਿੰਗ ਦੇ ਹਨ। ਇਸ ਤੋਂ ਇਲਾਵਾ ਮੁਲਜ਼ਮ ਵਿਅਕਤੀ ਵੱਲੋਂ ਕੀਤੇ ਗਏ ਕਈ ਟਰੈਫਿਕ ਉਲੰਘਣਾਵਾਂ ਦੇ ਚਲਾਨ ਸ਼ਾਮਲ ਹਨ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਤਨਖਾਹ ਲੈ ਕੇ ਪੰਜਾਬ ਵਿਚ ਨਵੇਂ ਹੁਕਮ ਜਾਰੀ, ਹੁਣ ਇਸ ਤਾਰੀਖ਼ ਨੂੰ ਮਿਲੇਗੀ ਸੈਲਰੀ

ਸ਼ਹਿਰ ਦੀਆਂ ਸੜਕਾਂ ’ਤੇ ਆਦਤਨ ਟਰੈਫਿਕ ਨਿਯਮਾਂ ਦੀ ਉਲੰਘਣਾ ਦੀ ਸਮੱਸਿਆ ਨਾਲ ਨਜਿੱਠਣ ਲਈ ਟਰੈਫਿਕ ਪੁਲਸ ਨੇ ਅਜਿਹੇ ਅਪਰਾਧੀ ਦੀ ਪਛਾਣ ਕੀਤੀ ਅਤੇ ਇਹ ਮਾਮਲਾ ਜ਼ਿਲ੍ਹਾ ਅਦਾਲਤ ਅਤੇ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐੱਲ.ਏ.) ਕੋਲ ਉਠਾਇਆ। ਜਿਸ ਦੇ ਤਹਿਤ ਸ਼ੁੱਕਰਵਾਰ ਨੂੰ ਸੀ.ਜੀ.ਐੱਮ. ਕੋਰਟ ਨੇ ਇਕ ਆਦਤਨ ਅਪਰਾਧੀ ਨੂੰ 222 ਵਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਮੁਲਜ਼ਮ ਪਾਇਆ। ਅਦਾਲਤ ਨੇ ਪਾਇਆ ਕਿ ਵਿਅਕਤੀ ਨੇ ਕੁੱਲ 222 ਵਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਸ ਵਿਚ 168 ਵਾਰ ਓਵਰ ਸਪੀਡ, 44 ਰੈੱਡ ਲਾਈਟ ਜੰਪਿੰਗ ਅਤੇ ਹੋਰ ਗੰਭੀਰ ਟਰੈਫਿਕ ਉਲੰਘਣਾਵਾਂ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਬਿਜਲੀ ਵਿਭਾਗ ਨੇ ਕੀਤੀ ਸਖ਼ਤੀ, ਸੂਬੇ ਭਰ 'ਚ ਸ਼ੁਰੂ ਹੋਈ ਕਾਰਵਾਈ

ਮੁਲਜ਼ਮ ਉਲੰਘਣਕਰਤਾ ਵੱਲੋਂ ਕੀਤੀ ਗਈ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ.ਜੀ.ਐੱਮ. ਕੋਰਟ ਨੇ ਮੁਲਜ਼ਮ ਦਾ ਵਾਹਨ ਉਦੋਂ ਤੱਕ ਲਈ ਜ਼ਬਤ ਕਰ ਲਿਆ, ਜਦੋਂ ਤੱਕ ਕੋਈ ਡਰਾਈਵਿੰਗ ਲਾਇਸੈਂਸਧਾਰੀ ਵਿਅਕਤੀ ਅਦਾਲਤ ’ਚ ਉਲੰਘਣਾ ਕਰਨ ਵਾਲੇ ਦੀ ਤਰਫੋਂ ਪੇਸ਼ ਨਹੀਂ ਹੁੰਦਾ ਅਤੇ ਵਾਹਨ ਨੂੰ ਛੱਡਣ ਲਈ ਅਰਜ਼ੀ ਨਹੀਂ ਦਿੰਦਾ। ਅਦਾਲਤ ਨੇ ਉਲੰਘਣਾ ਲਈ ਮੁਲਜ਼ਮ ਵਿਅਕਤੀ ’ਤੇ 43,400 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ 15 ਦਿਨਾਂ ਤੱਕ ਕਿਸੇ ਵੀ ਟਰੈਫਿਕ ਸਿਗਨਲ ’ਤੇ ਕਮਿਊਨਿਟੀ ਸੇਵਾ ਦੇਣ ਦੇ ਵੀ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਸੂਬੇ 'ਚ ਮਿਲੇ ਪੋਟਾਸ਼ ਭੰਡਾਰ ਨੂੰ ਲੈ ਕੇ ਵੱਡੀ ਖ਼ਬਰ, ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

ਪੁਲਸ ਨੇ 10 ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉਪਰੋਕਤ ਤੋਂ ਇਲਾਵਾ, ਪੁਲਸ ਨੇ ਸੀ.ਜੀ.ਐੱਮ. ਕੋਰਟ ਤੋਂ ਆਦਤਨ ਅਪਰਾਧੀਆਂ ਵਿਰੁੱਧ ਪ੍ਰਕਿਰਿਆ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ ਹੈ। ਟਰੈਫਿਕ ਪੁਲਸ ਨੇ ਅਜਿਹੇ ਹੀ 10 ਹੋਰ ਆਦਤਨ ਅਪਰਾਧੀਆਂ ਖ਼ਿਲਾਫ਼ ਮਾਮਲੇ ਤਿਆਰ ਕਰਕੇ ਸੀ.ਜੀ.ਐੱਮ. ਕੋਰਟ ’ਚ ਪੇਸ਼ ਕੀਤੇ ਹਨ। ਜਿਨ੍ਹਾਂ ’ਤੇ ਅਗਲੇਰੀ ਕਾਰਵਾਈ 17 ਫਰਵਰੀ 2025 ਨੂੰ ਹੋਣੀ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਖ਼ਤਮ ਕੀਤੀ ਗਈ ਇਹ ਪੁਰਾਣੀ ਸ਼ਰਤ, ਹੁਣ ਲੱਖਾਂ ਲੋਕਾਂ ਨੂੰ ਮਿਲੇਗਾ ਮੋਟਾ ਲਾਭ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News