ਗੈਂਗਸਟਰਾਂ ਨਾਲ ਜੰਗ ਸਿਪਾਹੀ ਲੜਦੇ ਨੇ, ਇਨਾਮ ਪੁਲਸ ਅਫ਼ਸਰਾਂ ਨੂੰ ਕਿਉਂ? ਖਹਿਰਾ ਨੇ ਘੇਰੀ ''ਆਪ'' ਸਰਕਾਰ

Tuesday, Feb 24, 2026 - 11:32 PM (IST)

ਗੈਂਗਸਟਰਾਂ ਨਾਲ ਜੰਗ ਸਿਪਾਹੀ ਲੜਦੇ ਨੇ, ਇਨਾਮ ਪੁਲਸ ਅਫ਼ਸਰਾਂ ਨੂੰ ਕਿਉਂ? ਖਹਿਰਾ ਨੇ ਘੇਰੀ ''ਆਪ'' ਸਰਕਾਰ

ਚੰਡੀਗੜ੍ਹ- ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉੱਚ ਪੁਲਸ ਅਧਿਕਾਰੀਆਂ ਲਈ ਵੱਡੇ ਇਨਾਮਾਂ ਦੇ ਐਲਾਨ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਇਸ ਫੈਸਲੇ ਨੂੰ ‘ਮੂਰਖਤਾਪੂਰਨ’ ਕਰਾਰ ਦਿੰਦਿਆਂ ਕਿਹਾ ਕਿ ਅਸਲ ਜੰਗ ਜੂਨੀਅਰ ਪੁਲਸ ਮੁਲਾਜ਼ਮ ਲੜਦੇ ਹਨ, ਨਾ ਕਿ ਏਸੀ ਦਫ਼ਤਰਾਂ ਵਿੱਚ ਬੈਠੇ ਅਫ਼ਸਰ।

ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੀ.ਜੀ.ਪੀ., ਏ.ਡੀ.ਜੀ.ਪੀ., ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਵਰਗੇ ਉੱਚ ਅਧਿਕਾਰੀ ਸਿਰਫ਼ ਏਸੀ ਦਫ਼ਤਰਾਂ ਵਿੱਚ ਬੈਠ ਕੇ ਜਾਂ ਪ੍ਰੈੱਸ ਕਾਨਫਰੰਸਾਂ ਕਰਕੇ ਗੈਂਗਸਟਰਾਂ ਵਿਰੁੱਧ ਕਾਰਵਾਈ ਦਾ ਕ੍ਰੈਡਿਟ ਲੈਂਦੇ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਗੈਂਗਸਟਰਾਂ ਵਿਰੁੱਧ ਅਸਲ ਲੜਾਈ ਜ਼ਮੀਨੀ ਪੱਧਰ ’ਤੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਲੜ ਰਹੇ ਹਨ, ਤਾਂ ਵੱਡੇ ਇਨਾਮ ਅਫ਼ਸਰਾਂ ਨੂੰ ਕਿਉਂ ਦਿੱਤੇ ਜਾ ਰਹੇ ਹਨ?

ਕਾਂਗਰਸ ਪਾਰਟੀ ਵੱਲੋਂ ਮੰਗ ਕਰਦਿਆਂ ਖਹਿਰਾ ਨੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਆਪਣੀ ਨੀਤੀ ਬਦਲਣੀ ਚਾਹੀਦੀ ਹੈ ਅਤੇ ਜੂਨੀਅਰ ਪੁਲਿਸ ਮੁਲਾਜ਼ਮਾਂ ਲਈ ਵਧੇਰੇ ਇਨਸੈਂਟਿਵ ਅਤੇ ਇਨਾਮਾਂ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਇਹ ਉਹੀ ਮੁਲਾਜ਼ਮ ਹਨ ਜੋ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਗੈਂਗਸਟਰਾਂ ਦਾ ਸਾਹਮਣਾ ਕਰਦੇ ਹਨ, ਇਸ ਲਈ ਮਾਣ-ਭੱਤੇ ਅਤੇ ਹੌਸਲਾ ਅਫਜ਼ਾਈ ਦੇ ਅਸਲ ਹੱਕਦਾਰ ਵੀ ਇਹੀ ਜੂਨੀਅਰ ਅਧਿਕਾਰੀ ਹਨ।


author

Rakesh

Content Editor

Related News