ਮਹਿਲਾ ਦਿਵਸ ਮੌਕੇ Kaylons School of Beauty ਵੱਲੋਂ ਮੋਹਾਲੀ ਦੀ ਮਹਿਲਾ ਪੁਲਸ ਲਈ ਸਨਮਾਨ ਸਮਾਰੋਹ
Monday, Mar 09, 2026 - 05:29 PM (IST)
ਮੋਹਾਲੀ- Kaylons School of Beauty, ਖਰੜ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਮੌਕੇ ‘ਤੇ ਮੋਹਾਲੀ ਦੀ ਮਹਿਲਾ ਪੁਲਸ ਨਾਲ ਮਿਲ ਕੇ “The Real Heroes” ਥੀਮ ਅਧੀਨ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਉਹਨਾਂ ਮਹਿਲਾ ਪੁਲਿਸ ਕਰਮਚਾਰੀਆਂ ਦੇ ਜਜ਼ਬੇ, ਸਮਰਪਣ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਨਮਾਨਿਤ ਕਰਨਾ ਸੀ, ਜੋ ਦਿਨ-ਰਾਤ ਸਮਾਜ ਦੀ ਸੁਰੱਖਿਆ ਅਤੇ ਭਲਾਈ ਲਈ ਕੰਮ ਕਰ ਰਹੀਆਂ ਹਨ। ਇਸ ਮੌਕੇ ‘ਤੇ Kaylons School of Beauty ਦੀ ਪ੍ਰੋਫੈਸ਼ਨਲ ਟੀਮ ਵੱਲੋਂ ਮਹਿਲਾ ਪੁਲਸ ਕਰਮਚਾਰੀਆਂ ਲਈ ਮੁਫ਼ਤ ਮੇਕਅੱਪ ਅਤੇ ਹੇਅਰ ਸਟਾਈਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਹ ਇਕ ਛੋਟਾ ਜਿਹਾ ਯਤਨ ਸੀ, ਜਿਸ ਰਾਹੀਂ ਮਹਿਲਾ ਪੁਲਸ ਕਰਮਚਾਰੀਆਂ ਦੀ ਸਮਾਜ ਪ੍ਰਤੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨੂੰ ਸਲਾਮ ਕੀਤਾ ਗਿਆ।
ਇਸ ਸਮਾਗਮ ਦੌਰਾਨ ਮਿਸ ਅਮਨਦੀਪ ਕੌਰ, SHO ਅਤੇ ਇੰਚਾਰਜ, Women Cell ਮੋਹਾਲੀ ਨੇ ਸਮਾਜ ਵਿੱਚ ਮਹਿਲਾਵਾਂ ਦੀ ਵੱਧ ਰਹੀ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਹਿਲਾ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਮਸਲਿਆਂ ‘ਤੇ ਵੀ ਰੌਸ਼ਨੀ ਪਾਈ ਅਤੇ ਮਹਿਲਾ ਸਸ਼ਕਤੀਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਥੀਮ “Give to Gain” ਬਾਰੇ ਵੀ ਜਾਣਕਾਰੀ ਦਿੱਤੀ। ਇਸ ਥੀਮ ਦਾ ਮਤਲਬ ਹੈ ਕਿ ਜਦੋਂ ਸਮਾਜ ਮਹਿਲਾਵਾਂ ਨੂੰ ਮੌਕੇ, ਸਿੱਖਿਆ, ਸਨਮਾਨ ਅਤੇ ਸੰਸਾਧਨ ਪ੍ਰਦਾਨ ਕਰਦਾ ਹੈ ਤਾਂ ਇਸ ਦਾ ਲਾਭ ਪੂਰੇ ਸਮਾਜ ਅਤੇ ਦੇਸ਼ ਨੂੰ ਮਿਲਦਾ ਹੈ। ਇਹ ਥੀਮ ਮਹਿਲਾਵਾਂ ਅਤੇ ਕੁੜੀਆਂ ਦੇ ਸਸ਼ਕਤੀਕਰਨ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਸਮਾਰੋਹ ਦੌਰਾਨ Kaylons School of Beauty ਦੀ ਮੈਨੇਜਿੰਗ ਡਾਇਰੈਕਟਰ ਮਿਸ ਹੀਨਾ ਜੈਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀ। ਉਨ੍ਹਾਂ ਨੇ ਮਹਿਲਾ ਪੁਲਿਸ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਿਲਾ ਪੁਲਿਸ ਕਰਮਚਾਰੀ ਸਿਰਫ਼ ਮਹਿਲਾਵਾਂ ਦੀ ਸੁਰੱਖਿਆ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਸੁਰੱਖਿਆ ਲਈ ਅਸਲ ਹੀਰੋ ਹਨ। ਉਨ੍ਹਾਂ ਨੇ ਖਾਸ ਤੌਰ ‘ਤੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਮਹਿਲਾ ਪੁਲਿਸ ਕਰਮਚਾਰੀ ਆਪਣੇ ਨਿੱਜੀ ਅਤੇ ਪੇਸ਼ਾਵਰ ਜੀਵਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸੰਤੁਲਿਤ ਕਰਦੀਆਂ ਹਨ। ਇਸ ਮੌਕੇ ‘ਤੇ ਮਿਸ ਅਮਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਅਵਸਰ ‘ਤੇ Kaylons School of Beauty ਦੇ ਪ੍ਰਬੰਧਨ ਵੱਲੋਂ ਇੱਕ ਮਹੱਤਵਪੂਰਨ ਘੋਸ਼ਣਾ ਵੀ ਕੀਤੀ ਗਈ। ਸੰਸਥਾ ਵੱਲੋਂ ਪੁਲਸ ਕਰਮਚਾਰੀਆਂ ਅਤੇ ਸ਼ਹੀਦਾਂ ਅਤੇ ਗੈਲੈਂਟਰੀ ਐਵਾਰਡ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ 100% ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਗਈ। ਇਸ ਸਕਾਲਰਸ਼ਿਪ ਦੇ ਤਹਿਤ Kaylons School of Beauty ਵਿੱਚ ਉਨ੍ਹਾਂ ਨੂੰ ਬਿਊਟੀ ਇੰਡਸਟਰੀ ਦੇ ਨਵੇਂ ਟ੍ਰੈਂਡ ਅਤੇ ਤਕਨੀਕਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਹੁਨਰਮੰਦ ਬਣ ਕੇ ਆਤਮਨਿਰਭਰ ਹੋ ਸਕਣ ਅਤੇ ਆਪਣੇ ਜੀਵਨ ਵਿੱਚ ਸਫਲਤਾ ਹਾਸਲ ਕਰ ਸਕਣ।
