ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ, ਮੰਗ ਲਈ DGP ਤੋਂ ਰਿਪੋਰਟ

Thursday, Mar 05, 2026 - 05:03 PM (IST)

ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ, ਮੰਗ ਲਈ DGP ਤੋਂ ਰਿਪੋਰਟ

ਚੰਡੀਗੜ੍ਹ/ਗੁਰਦਾਸਪੁਰ: ਗੁਰਦਾਸਪੁਰ 'ਚ ਏ. ਐੱਸ. ਆਈ. ਅਤੇ ਹੋਮਗਾਰਡ ਜਵਾਨ ਦੇ ਕਤਲ ਦੇ ਮੁਲਜ਼ਮ ਰਣਜੀਤ ਸਿੰਘ ਦੇ ਐਨਕਾਊਂਟਰ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਦੋ ਹਫ਼ਤਿਆਂ 'ਚ ਜਵਾਬ ਦਾਖ਼ਲ ਕਰਨ ਅਤੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਹਾਈਕੋਰਟ ਨੇ ਸਿਸਟਮ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅਸੀਂ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੇ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਹੋਲੀ 'ਤੇ ਵੱਡੀ ਘਟਨਾ : 9 ਸਾਲ ਦੇ ਮੁੰਡੇ ਨੂੰ ਅਚਾਨਕ ਲੱਗੀ ਗੋਲੀ, ਮਚੀ ਹਾਹਾਕਾਰ (ਵੀਡੀਓ)

ਅਦਾਲਤ ਨੇ ਪੁਲਸ ਦੀ ਕਹਾਣੀ 'ਤੇ ਸ਼ੱਕ ਜ਼ਾਹਿਰ ਕਰਦਿਆਂ ਪੁੱਛਿਆ ਕਿ ਹਰ ਐਨਕਾਊਂਟਰ ਦੀ ਕਹਾਣੀ ਇਕੋ ਜਿਹੀ ਕਿਉਂ ਹੁੰਦੀ ਹੈ?। ਅਦਾਲਤ 'ਚ ਇਹ ਵੀ ਦੱਸਿਆ ਗਿਆ ਕਿ ਨਵੰਬਰ 2025 ਤੋਂ ਜਨਵਰੀ 2026 ਤੱਕ ਹੋਏ 34 ਮੁਕਾਬਲਿਆਂ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ। ਡੀ. ਜੀ. ਪੀ. ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਇਸ ਮਾਮਲੇ ਦੀ ਜਾਂਚ ਲਈ ਇੱਕ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ : ਹੋਲੀ 'ਤੇ ਖ਼ੂਨੀ ਖੇਡ! ਰਾਜ਼ੀਨਾਮੇ ਦੌਰਾਨ ਚੱਲ ਗਈਆਂ ਗੋਲੀਆਂ, 2 ਲੋਕਾਂ ਦੀ ਮੌਤ (ਵੀਡੀਓ)
ਮ੍ਰਿਤਕ ਰਣਜੀਤ ਸਿੰਘ ਦੀ ਮਾਂ ਪੁੱਜੀ ਹਾਈਕੋਰਟ
ਦੂਜੇ ਪਾਸੇ ਮ੍ਰਿਤਕ ਰਣਜੀਤ ਸਿੰਘ ਦੀ ਮਾਂ ਸੁਖਜਿੰਦਰ ਕੌਰ ਨੇ ਹਾਈਕੋਰਟ 'ਚ ਪਹੁੰਚ ਇਸ ਨੂੰ 'ਫਰਜ਼ੀ ਮੁਕਾਬਲਾ' ਦੱਸਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਰਣਜੀਤ ਨੂੰ ਘਰੋਂ ਚੁੱਕ ਕੇ ਲੈ ਗਈ ਸੀ ਅਤੇ ਥਾਣੇ 'ਚ ਤਸ਼ੱਦਦ ਕਾਰਨ ਉਸ ਦੀ ਮੌਤ ਹੋ ਗਈ। ਉਸ ਨੂੰ ਬਾਅਦ 'ਚ ਮੁਕਾਬਲੇ ਦਾ ਰੰਗ ਦਿੱਤਾ ਗਿਆ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਹਿਰਾਸਤ 'ਚੋਂ ਫ਼ਰਾਰ ਹੋਣ ਸਮੇਂ ਅੱਧੀ ਰਾਤ ਨੂੰ ਉਸ ਕੋਲ ਬਾਈਕ ਕਿੱਥੋਂ ਆਈ, ਜਦੋਂ ਕਿ ਉਸ ਕੋਲ ਕੋਈ ਮੋਬਾਇਲ ਵੀ ਨਹੀਂ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਮਾਰਚ ਨੂੰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News