ਸਾਵਧਾਨ ; ਭੁੱਲ ਕੇ ਵੀ ਨਾ ਬਣਾਉਣਾ ਇਸ ਪੰਜਾਬੀ ਗਾਣੇ ''ਤੇ ਰੀਲ, ਹੋ ਸਕਦੀ ਹੈ ਜੇਲ੍ਹ !

Saturday, Mar 07, 2026 - 03:40 PM (IST)

ਸਾਵਧਾਨ ; ਭੁੱਲ ਕੇ ਵੀ ਨਾ ਬਣਾਉਣਾ ਇਸ ਪੰਜਾਬੀ ਗਾਣੇ ''ਤੇ ਰੀਲ, ਹੋ ਸਕਦੀ ਹੈ ਜੇਲ੍ਹ !

ਚੰਡੀਗੜ੍ਹ (ਏਜੰਸੀ) : ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਰੈਪਰ ਬਾਦਸ਼ਾਹ ਦੇ ਵਿਵਾਦਿਤ ਗੀਤ 'ਟਟਿਰੀ' 'ਤੇ ਹਰਿਆਣਾ ਪੁਲਸ ਨੇ ਵੱਡਾ ਐਕਸ਼ਨ ਲੈਂਦਿਆਂ ਆਮ ਜਨਤਾ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਅਨੁਸਾਰ, ਜੋ ਵੀ ਵਿਅਕਤੀ ਇਸ ਗੀਤ 'ਤੇ ਰੀਲਾਂ ਬਣਾਏਗਾ ਜਾਂ ਇਤਰਾਜ਼ਯੋਗ ਕੰਟੈਂਟ ਸ਼ੇਅਰ ਕਰੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਇਸ ਗਾਣੇ ਕਾਰਨ ਹਰਿਆਣਾ ਪੁਲਸ ਬਾਦਸ਼ਾਹ ਦੇ ਖਿਲਾਫ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕੇ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

ਪੰਚਕੂਲਾ ਦੇ ਸੈਕਟਰ-20 ਸਥਿਤ ਸਾਈਬਰ ਪੁਲਸ ਸਟੇਸ਼ਨ ਵਿੱਚ ਦਰਜ ਐਫ.ਆਈ.ਆਰ. ਅਨੁਸਾਰ, ਵੀਡੀਓ ਵਿੱਚ ਨਾਬਾਲਗ ਕੁੜੀਆਂ ਨੂੰ ਸਕੂਲ ਦੀ ਵਰਦੀ ਵਿੱਚ ਬੈਗ ਸੁੱਟ ਕੇ ਪੜ੍ਹਾਈ ਤੋਂ ਭੱਜਦੇ ਦਿਖਾਇਆ ਗਿਆ ਹੈ। ਗੀਤ ਵਿੱਚ 'ਬਾਦਸ਼ਾਲਾ' ਸ਼ਬਦ ਦੀ ਵਰਤੋਂ ਕਰਕੇ ਸਕੂਲੀ ਮਾਹੌਲ ਨੂੰ ਨਕਾਰਾਤਮਕ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਹੈ ਅਤੇ ਔਰਤਾਂ ਅਤੇ ਕੁੜੀਆਂ ਲਈ ਵਰਤੀ ਗਈ ਸ਼ਬਦਾਵਲੀ ਨੂੰ ਬੇਹੱਦ ਅਸ਼ਲੀਲ ਅਤੇ ਇਤਰਾਜ਼ਯੋਗ ਮੰਨਿਆ ਗਿਆ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਵੀਡੀਓ ਵਿੱਚ ਹਰਿਆਣਾ ਰੋਡਵੇਜ਼ (ਜੀਂਦ ਡਿਪੂ) ਦੀ ਬੱਸ ਅਤੇ ਇੱਕ ਸਰਕਾਰੀ ਸਕੂਲ ਦੀ ਇਮਾਰਤ ਦਿਖਾਈ ਗਈ ਹੈ। ਹੁਣ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਦੀ ਸ਼ੂਟਿੰਗ ਲਈ ਸਬੰਧਤ ਵਿਭਾਗਾਂ ਤੋਂ ਇਜਾਜ਼ਤ ਲਈ ਗਈ ਸੀ ਜਾਂ ਨਹੀਂ। ਜੇਕਰ ਬਿਨਾਂ ਇਜਾਜ਼ਤ ਸ਼ੂਟਿੰਗ ਹੋਈ ਪਾਈ ਗਈ, ਤਾਂ ਧਾਰਾ 120-B ਤਹਿਤ ਹੋਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਮਸ਼ਹੂਰ ਫਿਟਨੈੱਸ ਇੰਫਲੂਐਂਸਰ ਨੇ ਛੱਡ'ਤੀ ਦੁਨੀਆ ! ਮੰਗੇਤਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਸੋਸ਼ਲ ਮੀਡੀਆ ਯੂਜ਼ਰਸ 'ਤੇ ਪੁਲਸ ਦੀ ਤਿੱਖੀ ਨਜ਼ਰ

ਹਰਿਆਣਾ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੀਤ ਵਿੱਚ ਔਰਤਾਂ ਅਤੇ ਨਾਬਾਲਗ ਬੱਚੀਆਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਬੇਹੱਦ ਅਸ਼ਲੀਲ ਅਤੇ ਮਰਿਆਦਾ ਦੇ ਉਲਟ ਹੈ। ਇਸ ਲਈ, ਕੋਈ ਵੀ ਯੂਜ਼ਰ ਇਸ ਗੀਤ ਦੀ ਆਡੀਓ ਜਾਂ ਵੀਡੀਓ ਦੀ ਵਰਤੋਂ ਕਰਕੇ ਨਵੀਂ ਰੀਲ ਨਹੀਂ ਬਣਾ ਸਕੇਗਾ। ਵਿਵਾਦਿਤ ਵੀਡੀਓ ਜਾਂ ਉਸ ਦੇ ਹਿੱਸੇ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅੱਗੇ ਭੇਜਣਾ (Share) ਵੀ ਜੁਰਮ ਮੰਨਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਾਈਬਰ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: 10 ਸਾਲ ਪਹਿਲਾਂ ਆਪਣੇ ਹੀ ਦੇਸ਼ ਨੇ ਕਰ'ਤਾ ਸੀ ਬੈਨ, ਹੁਣ ਭਾਰਤ ਵੀ ਛੱਡਣਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ

ਯੂਟਿਊਬ ਤੋਂ ਪਹਿਲਾਂ ਹੀ ਹਟਾਇਆ ਗਿਆ ਗੀਤ

ਪੰਚਕੂਲਾ ਪੁਲਸ ਨੇ ਕਾਰਵਾਈ ਕਰਦਿਆਂ ਇਸ ਗੀਤ ਨੂੰ ਯੂਟਿਊਬ ਤੋਂ ਪਹਿਲਾਂ ਹੀ ਹਟਵਾ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕਰਕੇ ਇਸ ਨਾਲ ਸਬੰਧਤ ਹਰ ਤਰ੍ਹਾਂ ਦਾ ਕੰਟੈਂਟ ਡਿਲੀਟ ਕਰਨ ਲਈ ਕਿਹਾ ਗਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ, ਇਹ ਗੀਤ ਨਾ ਸਿਰਫ਼ ਸਮਾਜਿਕ ਮਾਹੌਲ ਖਰਾਬ ਕਰ ਰਿਹਾ ਹੈ, ਸਗੋਂ ਸਿੱਖਿਆ ਪ੍ਰਣਾਲੀ ਅਤੇ ਸਰਕਾਰੀ ਸੰਸਥਾਵਾਂ ਦੀ ਵੀ ਗਲਤ ਤਸਵੀਰ ਪੇਸ਼ ਕਰ ਰਿਹਾ ਹੈ। ਅਜਿਹੇ ਵਿੱਚ ਇਸ ਗੀਤ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਮੋਟ ਕਰਨਾ ਜਾਂ ਫੈਲਾਉਣਾ ਕਾਨੂੰਨੀ ਅਪਰਾਧ ਹੈ। ਹਰਿਆਣਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬਾਦਸ਼ਾਹ (ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ) ਨੂੰ ਤੁਰੰਤ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਬਾਦਸ਼ਾਹ ਦੀ ਗ੍ਰਿਫਤਾਰੀ ਲਈ ਕਈ ਪੁਲਸ ਟੀਮਾਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ। 

ਇਹ ਵੀ ਪੜ੍ਹੋ: ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ; ਪੁਲਸ ਕਾਰਵਾਈ ਤੋਂ ਬਾਅਦ YouTube ਨੇ ਲਿਆ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News