ਚੋਰਾਂ ਨੇ ਠੇਕੇ ''ਚੋਂ ਉਡਾਈਆਂ ਬੋਤਲਾਂ ਤੇ ਨਕਦੀ

Saturday, Apr 21, 2018 - 06:09 AM (IST)

ਬਟਾਲਾ/ਅਲੀਵਾਲ, (ਬੇਰੀ, ਸ਼ਰਮਾ)- ਬੀਤੀ ਰਾਤ ਚੋਰਾਂ ਨੇ ਕਸਬਾ ਅਲੀਵਾਲ 'ਚ ਸ਼ਰਾਬ ਦੇ ਠੇਕੇ ਦੀ ਕੰਧ 'ਚ ਸੰਨ੍ਹ ਲਾ ਕੇ 4 ਸ਼ਰਾਬ ਦੀਆਂ ਬੋਤਲਾਂ ਅਤੇ ਗੱਲੇ 'ਚ ਪਈ ਨਕਦੀ ਚੋਰੀ ਕਰ ਲਈ, ਜਦਕਿ ਚੋਰਾਂ ਵੱਲੋਂ ਨੱਤ ਐਂਡ ਜੀ. ਕੇ. ਫਾਇਨਾਂਸ ਕੰਪਨੀ ਦੇ ਦਫਤਰ ਦੀ ਕੰਧ ਵੀ ਪਾੜੀ ਗਈ ਪਰ ਕਿਸੇ ਕਾਰਨ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੋ ਸਕੇ। 
ਠੇਕੇ ਦੇ ਕਰਿੰਦੇ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਠਵਾਲ ਨੇ ਦੱਸਿਆ ਕਿ ਅੱਜ ਸਵੇਰੇ ਠੇਕੇ ਦੇ ਮਾਲਕ ਦਾ ਫੋਨ ਆਇਆ ਕਿ ਦੁਕਾਨ 'ਚ ਚੋਰੀ ਹੋ ਗਈ ਹੈ ਤਾਂ ਉਸ ਨੇ ਚਾਬੀ ਲਿਆ ਕੇ ਜਦੋਂ ਸ਼ਟਰ ਦਾ ਤਾਲਾ ਖੋਲ੍ਹਿਆ ਅਤੇ ਗੱਲਾ ਚੈੱਕ ਕੀਤਾ ਤਾਂ ਅੰਦਰ ਪਈ 8600 ਰੁਪਏ ਦੀ ਨਕਦੀ ਗਾਇਬ ਸੀ। ਇਸ ਤੋਂ ਇਲਾਵਾ 4 ਸ਼ਰਾਬ ਦੀਆਂ ਬੋਤਲਾਂ ਵੀ ਗਾਇਬ ਸਨ। ਉਸ ਨੇ ਅੱਗੇ ਦੱਸਿਆ ਕਿ ਰੋਜ਼ਾਨਾ ਦੀ ਪੇਮੈਂਟ ਦਾ ਹਿਸਾਬ ਅਗਲੇ ਦਿਨ ਕੀਤਾ ਜਾਂਦਾ ਹੈ ਤੇ ਕਈ ਵਾਰ ਪੇਮੈਂਟ ਗੱਲੇ 'ਚ ਹੀ ਛੱਡ ਦਿੱਤੀ ਜਾਂਦੀ ਹੈ ਅਤੇ ਕੱਲ ਕੁਝ ਰਕਮ ਉਨ੍ਹਾਂ ਵੱਲੋਂ ਗੱਲੇ ਵਿਚ ਰਹਿਣ ਦਿੱਤੀ ਗਈ ਅਤੇ 36,200 ਦੀ ਰਕਮ ਦੂਜੀ ਜਗ੍ਹਾ ਲੁਕਾ ਕੇ ਰੱਖੀ ਸੀ, ਜਿਸ ਕਾਰਨ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ। ਇਸੇ ਤਰ੍ਹਾਂ ਚੋਰਾਂ ਵੱਲੋਂ ਨਾਲ ਲੱਗਦੀ ਨੱਤ ਐਂਡ ਜੀ. ਕੇ. ਫਾਇਨਾਂਸ ਕੰਪਨੀ ਦੀ ਕੰਧ ਪਾੜ ਕੇ ਚੋਰੀ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ। ਥਾਣਾ ਘਣੀਏ-ਕੇ-ਬਾਂਗਰ ਦੇ ਮੁੱਖ ਅਫਸਰ ਮੁਖਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚਣ ਉਪਰੰਤ ਅਗਲੇਰੀ ਕਾਰਵਾਈ ਕੀਤੀ। 


Related News