ਚੋਰਾਂ ''ਚ ਨਹੀਂ ਰਿਹਾ ਰੱਬ ਦਾ ਡਰ ; ਮੰਦਰ ਨੂੰ 3 ਵਾਰ ਬਣਾਇਆ ਨਿਸ਼ਾਨਾ, ਤਾਂਬੇ ਦਾ ਲੋਟਾ ਤੇ ਪਿੱਤਲ ਦਾ ਘੰਟਾ ਵੀ ਲੈ ਗਏ

Saturday, Sep 21, 2024 - 05:21 AM (IST)

ਲੁਧਿਆਣਾ (ਜ.ਬ.)- ਸ਼ਹਿਰ ’ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਨਾ ਤਾਂ ਰੱਬ ਦਾ ਡਰ ਰਿਹਾ ਹੈ ਅਤੇ ਨਾ ਹੀ ਪੁਲਸ ਦਾ, ਕਿਉਂਕਿ ਥਾਣਾ ਫੋਕਲ ਪੁਆਇੰਟ ਤਹਿਤ ਆਉਂਦੀ ਚੌਕੀ ਢੰਡਾਰੀ ਕਲਾਂ ਦੇ ਗੁਆਂਢ ’ਚ ਬਣੇ ਸ਼ਿਵ ਸ਼ਕਤੀ ਮੰਦਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।

ਚੋਰਾਂ ਨੇ ਇਕ-ਦੋ ਵਾਰ ਨਹੀਂ, ਤੀਜੀ ਵਾਰ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਜਿੰਦੇ ਤੋੜ ਕੇ ਅੰਦਰ ਦਾਖਲ ਹੋਏ ਚੋਰਾਂ ਨੇ ਗੱਲੇ ’ਚੋਂ ਹਜ਼ਾਰਾਂ ਰੁਪਏ ਅਤੇ ਮੰਦਰ ਦਾ ਹੋਰ ਸਾਮਾਨ ਚੋਰੀ ਕਰ ਲਿਆ, ਜਦਕਿ ਗੁਆਂਢ ’ਚ ਬੈਠੀ ਪੁਲਸ ਨੂੰ ਭਿਣਕ ਤੱਕ ਨਹੀਂ ਲੱਗੀ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਸਵੇਰੇ ਪੁਜਾਰੀ ਮੰਦਰ ਪੁੱਜਾ ਤਾਂ ਉਸ ਨੇ ਤੁਰੰਤ ਗੁਆਂਢ ’ਚ ਮੌਜੂਦ ਚੌਕੀ ਢੰਡਾਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਨਾਲ ਕੀਤੇ ਵਾਰ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !

ਜਾਣਕਾਰੀ ਦਿੰਦੇ ਹੋਏ ਪੁਜਾਰੀ ਸੁਧੀਰ ਕੁਮਾਰ ਤ੍ਰਿਪਾਠੀ, ਨਰਸਿੰਘ ਤਿਵਾੜੀ ਅਤੇ ਰਜਨੀਸ਼ ਨੇ ਦੱਸਿਆ ਕਿ ਚੌਕੀ ਢੰਡਾਰੀ ਕਲਾਂ ਤੋਂ ਸਿਰਫ 100 ਗਜ਼ ਦੀ ਦੂਰੀ ’ਤੇ ਸ਼ਿਵ ਸ਼ਕਤੀ ਮੰਦਰ ਮੌਜੂਦ ਹੈ। ਉਹ ਮੰਦਰ ਵਿਚ ਸੇਵਾ ਕਰਦੇ ਹਨ। ਜਦੋਂ ਸਵੇਰੇ 6 ਵਜੇ ਮੰਦਰ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੇਨ ਗੇਟ ਦੇ ਜਿੰਦੇ ਟੁੱਟੇ ਹੋਏ ਹਨ। ਖਿੜਕੀਆਂ ਦੀਆਂ ਜਾਲੀਆਂ ਵੀ ਟੁੱਟੀਆਂ ਹੋਈਆਂ ਸਨ।

ਕੰਧ ’ਤੇ ਲਗਾਏ ਹੋਏ ਸੇਫਟੀ ਕੱਚ ਵੀ ਟੁੱਟੇ ਹੋਏ ਸਨ। ਚੋਰਾਂ ਨੇ ਗੋਲਕ ਤੋੜ ਕੇ ਉਸ ਵਿਚੋਂ ਕੈਸ਼ ਚੋਰੀ ਕਰ ਲਿਆ। ਇਸ ਦੇ ਨਾਲ ਹੀ ਮੰਦਰ ਦਾ ਸਾਮਾਨ ਤਾਂਬੇ ਦਾ ਲੋਟਾ, ਚਾਂਦੀ ਦੇ ਕੁਝ ਗਹਿਣੇ, ਤਾਂਬੇ ਦੇ ਨਾਗ ਦੇਵਤਾ, ਪਿੱਤਲ ਦਾ ਘੰਟਾ, ਐਂਪਲੀਫਾਇਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ।

ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News