ਜੇਲ੍ਹ ''ਚੋਂ ਚਲਾਏ ਜਾ ਰਹੇ ਡਰੱਗ ਰੈਕਟ ਦਾ ਪਰਦਾਫਾਸ਼, ਪੁਲਸ ਨੇ 2 ਮੁਲਜ਼ਮ ਕੀਤੇ ਕਾਬੂ, ਕਿੰਗਪਿਨ ਵੀ ਕੀਤਾ ਨਾਮਜ਼ਦ
Tuesday, Sep 24, 2024 - 05:13 AM (IST)
ਜਲੰਧਰ (ਸ਼ੋਰੀ, ਦਿਲਬਾਗੀ)- ਜਲੰਧਰ ਦਿਹਾਤੀ ਪੁਲਸ ਨੇ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ 3 ਕਿਲੋ ਅਫੀਮ ਬਰਾਮਦ ਕੀਤੀ ਹੈ। ਇਸ ਤਰ੍ਹਾਂ ਜੇਲ੍ਹ ’ਚੋਂ ਚਲਾਏ ਜਾ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਕਾਕਾ ਪੁੱਤਰ ਦਰਸ਼ਨ ਕੁਮਾਰ ਵਾਸੀ ਸ਼ਾਂਤੀ ਨਗਰ ਬਜਵਾੜਾ ਕਲਾਂ ਥਾਣਾ ਸਦਰ ਹੁਸ਼ਿਆਰਪੁਰ, ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲੀਲਾ ਮੇਘ ਸਿੰਘ ਥਾਣਾ ਸਿੱਧਵਾ ਬੇਟ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਡੀ.ਐੱਸ.ਪੀ. ਆਦਮਪੁਰ ਸੁਮਿਤ ਸੂਦ ਦੀ ਨਿਗਰਾਨੀ ਹੇਠ ਥਾਣਾ ਆਦਮਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਰਵਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਰੁਟੀਨ ਗਸ਼ਤ ਤੇ ਚੈਕਿੰਗ ਮੁਹਿੰਮ ਦੌਰਾਨ ਪੁਲਸ ਟੀਮ ਨੇ ਹੌਂਡਾ ਐਕਟਿਵਾ ਸਕੂਟਰ (ਪੀ. ਬੀ.-07-ਸੀ.ਏ-3297) ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਤਾਂ ਡਰਾਈਵਰ ਨੇ ਬੈਗ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਹਾਈਵੇ 'ਤੇ ਹੋਇਆ ਭਿਆਨਕ ਹਾਦਸਾ, ਟੈਂਕਰ ਨਾਲ ਟੱਕਰ ਤੋਂ ਬਾਅਦ 2 ਹਿੱਸਿਆਂ 'ਚ ਟੁੱਟਿਆ ਟਰੈਕਟਰ
ਪੁਲਸ ਨੇ ਤੁਰੰਤ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਬੈਗ ਦੀ ਤਲਾਸ਼ੀ ਲੈਣ ’ਤੇ ਵੱਖ-ਵੱਖ ਲਿਫਾਫਿਆਂ ’ਚ ਬੰਦ 3 ਕਿਲੋ ਅਫੀਮ ਬਰਾਮਦ ਹੋਈ। ਇਸ ਸਬੰਧੀ ਥਾਣਾ ਆਦਮਪੁਰ ਵਿਖੇ ਦੋਵਾਂ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜੇਲ ’ਚੋਂ ਕੰਮ ਕਰਨ ਵਾਲੇ ਕਿੰਗਪਿਨ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਸੰਬੰਧਾਂ ਦੀ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਇੰਨੀ ਗੂੜ੍ਹੀ ਦੋਸਤੀ ਨੂੰ ਖ਼ੌਰੇ ਕੀਹਦੀ ਲੱਗ ਗਈ ਨਜ਼ਰ ; ਜ਼ਾਲਮਾਂ ਨੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਆਪਣਾ ਜਿਗਰੀ ਯਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e