ਨੋ ਟਾਲਰੈਂਸ ਰੋਡ ਸਣੇ ਸ਼ਹਿਰ ਦੇ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਵਾਏ, ਕਈਆਂ ’ਤੇ ਕੇਸ ਤਾਂ ਕੁਝ ਨੂੰ ਨੋਟਿਸ ਫੜਾਏ
Friday, Sep 27, 2024 - 11:42 AM (IST)
ਜਲੰਧਰ (ਵਰੁਣ)–ਕਮਿਸ਼ਨਰੇਟ ਪੁਲਸ ਅਤੇ ਨਗਰ ਨਿਗਮ ਦੀ ਟੀਮ ਨੇ ਸਾਂਝੇ ਰੂਪ ਨਾਲ ਸ਼ਹਿਰ ਵਿਚ ਐਲਾਨੀ ਨੋ ਟਾਲਰੈਂਸ ਰੋਡ ਸਮੇਤ ਮੇਨ ਰੋਡ ’ਤੇ ਸਥਿਤ ਬਾਜ਼ਾਰਾਂ ਦੀਆਂ ਸੜਕਾਂ ਅਤੇ ਫੁੱਟਪਾਥਾਂ ’ਤੇ ਕਬਜ਼ਾ ਕਰਨ ਵਾਲਿਆਂ ’ਤੇ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਪੁਲਸ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਭਗਤ ਸਿੰਘ ਚੌਂਕ ਅਤੇ ਸ਼੍ਰੀ ਰਾਮ ਚੌਂਕ ਤੋਂ ਹੀ ਬਸਤੀ ਅੱਡਾ ਤਕ ਜਾ ਕੇ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਹਟਵਾਏ। ਕਮਿਸ਼ਨਰੇਟ ਪੁਲਸ ਵੱਲੋਂ ਕਿਹਾ ਗਿਆ ਕਿ ਬੀਤੇ ਦਿਨੀਂ ਸੜਕਾਂ ਅਤੇ ਫੁੱਟਪਾਥਾਂ ’ਤੇ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ, ਰੇਹੜੀ ਵਾਲਿਆਂ ਅਤੇ ਫੜ੍ਹੀ ਲਾਉਣ ਵਾਲੇ ਲੋਕਾਂ ਖ਼ਿਲਾਫ਼ 188 ਤਹਿਤ 13 ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਹਨ। 499 ਲੋਕਾਂ ਨੂੰ ਕਬਜ਼ਾ ਕਰਨ ’ਤੇ ਨੋਟਿਸ ਭੇਜੇ ਗਏ ਹਨ ਅਤੇ ਦੋਬਾਰਾ ਕਬਜ਼ੇ ਕਰਨ ’ਤੇ ਕੇਸ ਦਰਜ ਕਰਨ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ- ਸਕੂਲ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਸ ਤੋਂ ਇਲਾਵਾ 214 ਨਾਬਾਲਗ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ, ਜਦੋਂ 279 ਚਲਾਨ ਸਕੂਲ ਵੈਨਾਂ, ਬੱਸਾਂ ਅਤੇ ਆਟੋ ਸਮੇਤ ਹੋਰਨਾਂ ’ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਕੀਤੇ ਹਨ। ਇਸ ਮੁਹਿੰਮ ਵਿਚ ਨਗਰ ਨਿਗਮ ਦੀਆਂ ਟੀਮਾਂ ਸਮੇਤ ਟ੍ਰੈਫਿਕ ਪੁਲਸ ਦੇ ਚਾਰਾਂ ਜ਼ੋਨਾਂ ਦੇ ਇੰਚਾਰਜ ਵੀ ਸ਼ਾਮਲ ਸਨ। ਕਮਿਸ਼ਨਰੇਟ ਪੁਲਸ ਦਾ ਕਹਿਣਾ ਹੈ ਕਿ ਅੱਡਾ ਹੁਸ਼ਿਆਰਪੁਰ, ਜੇਲ੍ਹ ਚੌਂਕ, ਕਮਲ ਪੈਲੇਸ ਰੋਡ, ਰੇਲਵੇ ਸਟੇਸਨ ਰੋਡ ਅਤੇ ਹੋਰਨਾਂ ਪੁਆਇੰਟਸ ਨੂੰ ਵਨ-ਵੇ ਜ਼ੋਨ ਐਲਾਨ ਕੀਤਾ ਹੈ, ਜਦਕਿ 17 ਨੋ ਟਾਲਰੈਂਸ ਰੋਡ ਹਨ, ਜਿਨ੍ਹਾਂ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਕਾਫ਼ੀ ਯਤਨ ਕੀਤੇ ਜਾ ਰਹੇ ਹਨ। ਟ੍ਰੈਫਿਕ ਪੁਲਸ ਅਤੇ ਨਿਗਮ ਦੀਆਂ ਟੀਮਾਂ ਨੇ ਵੱਖ-ਵੱਖ ਪੁਆਇੰਟਾਂ ’ਤੇ ਜਾ ਕੇ ਜਿਹੜੇ-ਜਿਹੜੇ ਦੁਕਾਨਦਾਰਾਂ ਨੇ ਸੜਕਾਂ ਅਤੇ ਫੁੱਟਪਾਥਾਂ ’ਤੇ ਸਾਮਾਨ ਰੱਖਿਆ ਸੀ, ਉਨ੍ਹਾਂ ਦੀ ਵੀਡੀਓਗ੍ਰਾਫੀ ਵੀ ਕੀਤੀ। ਗਲਤ ਢੰਗ ਨਾਲ ਖੜ੍ਹੀਆਂ ਹੋਈਆਂ ਗੱਡੀਆਂ ਦੇ ਵੀ ਪੁਲਸ ਨੇ ਸਟਿੱਕਰ ਚਲਾਨ ਕੱਟੇ।
ਇਹ ਵੀ ਪੜ੍ਹੋ- ਪੰਜਾਬ 'ਚ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਹਰ ਮਹੀਨੇ ਮਿਲਣਗੇ 500 ਰੁਪਏ, ਕਰੋ ਇਹ ਕੰਮ
ਇਸ ਦੌਰਾਨ ਪੁਲਸ ਦੀ ਦੁਕਾਨਦਾਰਾਂ ਨਾਲ ਮਾਮੂਲੀ ਬਹਿਸ ਵੀ ਹੋਈ। ਪੁਲਸ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਲੋਕਾਂ ਨੂੰ ਟ੍ਰੈਫਿਕ ਦੀ ਵਧੀਆ ਵਿਵਸਥਾ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਪੁਲਸ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਦੁਕਾਨਦਾਰ ਫੜ੍ਹੀ ਜਾਂ ਰੇਹੜੀ ਵਾਲਾ ਸੜਕਾਂ ਅਤੇ ਫੁੱਟਪਾਥਾਂ ’ਤੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਾ ਕਰੇ, ਨਹੀਂ ਤਾਂ ਐਕਸ਼ਨ ਲਿਆ ਜਾਵੇਗਾ।
ਭਗਤ ਸਿੰਘ ਚੌਂਕ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਤਕ ਜ਼ਿਆਦਾ ਸਮੱਸਿਆ
ਭਗਤ ਸਿੰਘ ਚੌਂਕ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਨੂੰ ਜਾਂਦੀ ਸੜਕ ’ਤੇ ਨਾਜਾਇਜ਼ ਪਾਰਕਿੰਗ ਕਾਰਨ ਟ੍ਰੈਫਿਕ ਵਿਵਸਥਾ ਦਾ ਜ਼ਿਆਦਾ ਬੁਰਾ ਹਾਲ ਹੈ। ਭਗਤ ਸਿੰਘ ਚੌਕ ਤੋਂ ਜਿਉਂ ਹੀ ਪੰਜਪੀਰ ਵੱਲ ਟਰਨ ਲਿ ਆ ਜਾਂਦਾ ਹੈ ਤਾਂ ਉਥੇ ਕਮਰਸ਼ੀਅਲ ਗੱਡੀਆਂ ਸਮੇਤ ਹੋਰ ਵਾਹਨ ਇੰਨੇ ਗਲਤ ਢੰਗ ਨਾਲ ਖੜ੍ਹੇ ਹੁੰਦੇ ਹਨ ਕਿ ਜਾਮ ਲੱਗਾ ਹੀ ਰਹਿੰਦਾ ਹੈ। ਜੇਕਰ ਕੋਈ ਕਿਸੇ ਨੂੰ ਵਾਹਨ ਸਾਈਡ ’ਤੇ ਕਰਨ ਨੂੰ ਕਹੇ ਤਾਂ ਉਨ੍ਹਾਂ ਨਾਲ ਲੜਾਈ-ਝਗੜਾ ਹੁੰਦਾ ਹੈ। ਇਹੀ ਹਾਲ ਅੱਡਾ ਹੁਸ਼ਿਆਰਪੁਰ ਤਕ ਦਾ ਹੈ ਪਰ ਉਥੇ ਵੀ ਕਦੀ ਟੋਅ ਵੈਨ ਗਈ ਹੀ ਨਹੀਂ। ਟ੍ਰੈਫਿਕ ਮਾਰਸ਼ਲ ਵੀ ਇਸ ਪ੍ਰੇਸ਼ਾਨੀ ਨੂੰ ਹਾਲ ਹੀ ਵਿਚ ਸਾਬਕਾ ਏ. ਸੀ. ਪੀ. ਟ੍ਰੈਫਿਕ ਪ੍ਰਿਤਪਾਲ ਸਿੰਘ ਦੇ ਸਾਹਮਣੇ ਉਠਾ ਚੁੱਕੇ ਹਨ ਪਰ ਮੀਟਿੰਗ ਦੇ ਅਗਲੇ ਹੀ ਦਿਨ ਏ. ਸੀ. ਪੀ. ਦੀ ਟਰਾਂਸਫਰ ਹੋ ਗਈ ਸੀ, ਜਿਸ ਕਾਰਨ ਟ੍ਰੈਫਿਕ ਮਾਰਸ਼ਲ ਵੱਲੋਂ ਦੱਸੀ ਗਈ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਿਆ।
ਇਹ ਵੀ ਪੜ੍ਹੋ- ਉੱਜੜ ਰਹੀਆਂ ਮਾਵਾਂ ਦੀਆਂ ਕੁੱਖਾਂ, ਨਸ਼ੇ ਦੀ ਦਲਦਲ 'ਚ ਡੁੱਬਦੀ ਜਾ ਰਹੀ ਪੰਜਾਬ ਦੀ ਜਵਾਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ