ਸੰਤੁਲਨ ਵਿਗੜਣ ਨਾਲ ਦੋ ਗੱਡੀਆਂ ਵਿਚਾਲੇ ਜ਼ਬਰਦਸਤ ਟੱਕਰ
Wednesday, Mar 04, 2026 - 04:52 PM (IST)
ਲੁਧਿਆਣਾ (ਸਿਆਲ): ਅੱਜ ਸੱਗੂ ਚੌਕ ਨੇੜੇ ਮਹਿੰਦਰਾ ਤੇ ਕੀਆ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਨਾਲ ਕੁਝ ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ, ਨਿਊ ਪ੍ਰੇਮ ਨਗਰ, ਸੱਗੂ ਚੌਕ ਨੇੜੇ ਸੰਤੁਲਨ ਵਿਗੜਣ ਕਾਰਨ ਮਹਿੰਦਰਾ ਦੀ ਗੱਡੀ ਡਿਵਾਈਡਰ 'ਤੇ ਚੜ੍ਹ ਗਈ। ਦੂਜੇ ਪਾਸਿਓਂ ਆ ਰਹੀ ਕੀਆ ਗੱਡੀ ਦੀ ਉਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਦੇ ਚਲਦਿਆਂ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ ਬੈਠੇ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ।

ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਜਾਣਕਾਰੀ ਮਿਲਦਿਆਂ ਹੀ ਪੁਲਸ ਮੁਲਾਜ਼ਮ ਵੀ ਤੁਰੰਤ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
