ਕਿਰਚ ਮਾਰ ਕੇ ਪੁੱਤ ਨੇ ਕੀਤਾ ਪਿਓ ਦਾ ਕੀਤਾ ਕਤਲ
Wednesday, Jul 28, 2021 - 01:14 AM (IST)
![ਕਿਰਚ ਮਾਰ ਕੇ ਪੁੱਤ ਨੇ ਕੀਤਾ ਪਿਓ ਦਾ ਕੀਤਾ ਕਤਲ](https://static.jagbani.com/multimedia/2021_7image_01_14_445247787vvgs.jpg)
ਜਲਾਲਾਬਾਦ(ਬਜਾਜ, ਨਿਖੰਜ, ਬੰਟੀ,ਟੀਨੂੰ)- ਥਾਣਾ ਸਿਟੀ ਪੁਲਸ ਨੇ ਸਥਾਨਕ ਲੱਲਾ ਬਸਤੀ ਵਿਖੇ ਪੁੱਤਰ ਵੱਲੋਂ ਆਪਣੇ ਨਸ਼ੇੜੀ ਪਿਤਾ ਦਾ ਕਿਰਚ ਮਾਰ ਕੇ ਕਤਲ ਕਰਨ ਦੇ ਦੋਸ਼ ’ਚ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਬਾਰੇ ਡੀ. ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਪੁੱਤਰ ਸਾਵਨ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਭਰਾ ਕ੍ਰਿਪਾਲ ਸਿੰਘ ਪੁੱਤਰ ਸਾਵਨ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਉਸਨੇ ਆਪਣੇ ਭਰਾ ਕ੍ਰਿਪਾਲ ਸਿੰਘ ਦੇ ਘਰੋ ਕਾਫੀ ਰੋਲਾ ਸੁਣ ਕੇ ਆਪਣੇ ਘਰ ਤੋਂ ਬਾਹਰ ਆਇਆ ਤਾਂ ਉਸਦੇ ਭਰਾ ਨੂੰ ਉਸਦਾ ਲੜਕਾ ਰਛਪਾਲ ਸਿੰਘ ਕਿਰਚਾਂ ਮਾਰ ਰਿਹਾ ਸੀ ਅਤੇ ਉਸਦੀ ਭਰਜਾਈ ਵਲੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ- ਭਾਜਪਾ ਪ੍ਰਧਾਨ ਨੇ 2 ਲੱਖ ਪਿੰਡਾਂ 'ਚ ਹੈਲਥ ਵਾਲੰਟੀਅਰ ਬਣਾਉਣ ਦੀ ਜ਼ਿੰਮੇਵਾਰੀ ਤਰੁਣ ਚੁੱਘ ਨੂੰ ਸੌਂਪੀ
ਇਸ ਦੌਰਾਨ ਮੌਕੇ ਤੋਂ ਰਛਪਾਲ ਸਿੰਘ ਫਰਾਰ ਹੋ ਗਿਆ ਅਤੇ ਕ੍ਰਿਪਾਲ ਸਿੰਘ ਦੀ ਮੌਤ ਹੋ ਗਈ, ਜਿਸ ’ਤੇ ਪੁਲਸ ਨੇ ਰਛਪਾਲ ਸਿੰਘ ਉਰਫ ਸੰਨੀ ਪੁੱਤਰ ਕ੍ਰਿਪਾਲ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਨਾਮਜ਼ਦ ਰਛਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।