ਯੂ-ਟਿਊਬਰ ਨੈਂਸੀ ਗਰੇਵਾਲ ਕਤਲ ਬਾਰੇ ਭੈਣ ਦੇ ਵੱਡੇ ਖ਼ੁਲਾਸੇ! 15 ਦਿਨ ਪਹਿਲਾਂ ਬਣੀ ਸਾਜਿਸ਼, ਦੋਸਤ ਨੇ ਨੈਂਸੀ ਨੂੰ ਕੀਤਾ ਸੀ...
Saturday, Mar 07, 2026 - 12:14 PM (IST)
ਜਲੰਧਰ (ਵੈੱਬ ਡੈਸਕ)- ਕੈਨੇਡਾ ਵਿਚ ਚਾਕੂ ਮਾਰ ਕੇ ਕਤਲ ਕੀਤੀ ਇੰਫਲੂਐਂਸਰ ਨੈਂਸੀ ਗਰੇਵਾਲ ਦੇ ਮਾਮਲੇ ਵਿਚ ਭੈਣ ਅਲੀਸ਼ਾ ਨੇ ਵੱਡੇ ਖ਼ੁਲਾਸੇ ਕੀਤੇ ਹਨ। ਭੈਣ ਨੇ ਵੀ ਦੱਸਿਆ ਕਿ ਨੈਂਸੀ ਦੀ ਜਾਨ ਨੂੰ ਖ਼ਤਰਾ ਸੀ। ਇਸ ਬਾਰੇ ਬਕਾਇਦਾ ਕੈਨੇਡਾ ਪੁਲਸ ਨੂੰ ਕੁਝ ਨਾਮ ਦੇ ਦਿੱਤੇ ਸਨ। ਨੈਂਸੀ ਨੇ ਪੁਲਸ ਨੂੰ ਕਿਹਾ ਸੀ ਕਿ ਜੇਕਰ ਉਸ ਨੂੰ ਕੁਝ ਹੋ ਜਾਵੇ ਤਾਂ ਜਿਨ੍ਹਾਂ ਦੇ ਨਾਂ ਦਿੱਤੇ ਗਏ ਹਨ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ। ਨੈਂਸੀ ਦੀ ਭੈਣ ਅਲੀਸ਼ਾ ਨੇ ਦੱਸਿਆ ਕਿ ਲਗਭਗ 15-20 ਦਿਨ ਪਹਿਲਾਂ ਨੈਂਸੀ ਦੇ ਇਕ ਕਰੀਬੀ ਦੋਸਤ ਨੇ ਉਸ ਨੂੰ ਅਲਰਟ ਕੀਤਾ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਕਤਲ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਨੈਂਸੀ ਨੂੰ ਕੁਝ ਦਿਨਾਂ ਲਈ ਕਿਤੇ ਦੂਰ ਚਲੇ ਜਾਣਾ ਚਾਹੀਦਾ ਹੈ। ਨੈਂਸੀ ਨੇ ਕਿਹਾ ਸੀ ਕਿ ਉਸ ਨੂੰ ਮੌਤ ਮਨਜ਼ੂਰ ਹੈ ਪਰ ਉਹ ਚੁੱਪ ਨਹੀਂ ਬੈਠੇਗੀ। ਨੈਂਸੀ ਨੇ ਦੋਸਤ ਨੂੰ ਕਿਹਾ ਸੀ ਕਿ ਉਹ ਆਪਣੇ ਕਲਾਇੰਟ ਨੂੰ ਛੱਡ ਨਹੀਂ ਸਕਦੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ...

ਸੀ ਨੇ ਪੈਰਾਲਾਈਜ਼ ਕਲਾਇੰਟ ਨੂੰ ਬਚਾਉਣ ਲਈ ਦਰਵਾਜ਼ਾ ਬੰਦ ਕਰ ਦਿੱਤਾ ਸੀ ਤਾਂ ਜੋ ਹਮਲਾਵਰ ਉਸ ਨੂੰ ਨੁਕਸਾਨ ਨਾ ਪਹੁੰਚਾ ਸਕਣ। ਜਿਸ ਘਰ ਵਿਚ ਨੈਂਸੀ ਪੈਰਾਲਾਈਜ਼ ਮਰੀਜ਼ ਦੀ ਦੇਖਭਾਲ ਕਰ ਰਹੀ ਸੀ, ਉਸੇ ਘਰ ਦੇ ਬਾਹਰ ਨੈਂਸੀ 'ਤੇ ਹਮਲਾ ਕੀਤਾ ਗਿਆ। ਭੈਣ ਨੇ ਕਿਹਾ ਕਿ ਨੈਂਸੀ ਨੇ ਦੋਵੇਂ ਹਮਲਾਵਰਾਂ ਨਾਲ ਮੁਕਾਬਲਾ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਨੈਂਸੀ ਨੂੰ ਘਰ ਦੇ ਪਿੱਛੇ ਸੁੰਨਸਾਨ ਥਾਂ 'ਤੇ ਘੇਰ ਲਿਆ। ਹਮਲਾਵਰਾਂ ਨੇ ਉਸਦੇ ਪੇਟ ਵਿੱਚ 20 ਵਾਰ ਚਾਕੂ ਮਾਰੇ। ਉਨ੍ਹਾਂ ਨੇ ਨੈਂਸੀ ਨੂੰ ਰੌਲਾ ਪਾਉਣ ਤੋਂ ਰੋਕਣ ਲਈ ਉਸ ਦੀ ਜੀਭ ਵੀ ਕੱਟ ਦਿੱਤੀ। ਨੈਂਸੀ ਗਰੇਵਾਲ ਦਾ ਮੰਗਲਵਾਰ ਰਾਤ ਕੈਨੇਡਾ ਵਿਖੇ 3 ਮਾਰਚ ਨੂੰ ਰਾਤ 9.30 ਵਜੇ ਦੇ ਕਰੀਬ ਕਤਲ ਕਰ ਦਿੱਤਾ ਗਿਆ ਸੀ।
ਦਰਵਾਜ਼ਾ ਆਟੋ-ਲਾਕ ਨਾ ਹੁੰਦਾ ਤਾਂ ਬਚ ਸਕਦੀ ਸੀ ਨੈਂਸੀ
ਭੈਣ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਨੈਂਸੀ 'ਤੇ ਦੋ ਵਾਰ ਚਾਕੂ ਮਾਰਿਆ ਤਾਂ ਉਹ ਆਪਣੀ ਜਾਨ ਬਚਾਉਣ ਲਈ ਘਰ ਦੇ ਅੰਦਰ ਭੱਜ ਗਈ ਪਰ ਦਰਵਾਜ਼ਾ ਆਟੋ-ਲਾਕ ਹੋ ਗਿਆ ਸੀ। ਜੇਕਰ ਦਰਵਾਜ਼ਾ ਬੰਦ ਨਾ ਹੁੰਦਾ ਤਾਂ ਉਹ ਬਚ ਸਕਦੀ ਸੀ। ਘਰ ਦੇ ਅੰਦਰ ਬਜ਼ੁਰਗ ਮਰੀਜ਼ ਪੈਰਾਲਾਈਜ਼ ਦਾ ਸ਼ਿਕਾਰ ਸੀ ਜਿਸ ਕਰਕੇ ਉਹ ਦਰਵਾਜ਼ਾ ਨਹੀਂ ਖੋਲ੍ਹ ਸਕੀ। ਹਾਲਾਂਕਿ ਮਰੀਜ਼ ਨੇ ਤੁਰੰਤ ਪੁਲਸ ਨੂੰ ਬੁਲਾਇਆ। ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਨੈਂਸੀ ਆਪਣੀ ਜਾਨ ਬਚਾਉਣ ਲਈ ਘਰ ਦੇ ਪਿੱਛੇ ਜੰਗਲ 'ਚ ਭੱਜ ਗਈ। ਹਮਲਾਵਰਾਂ ਨੇ ਉਸ ਨੂੰ ਉੱਥੇ ਫੜ ਲਿਆ ਅਤੇ ਉਸ ਨੂੰ ਉਦੋਂ ਤੱਕ ਚਾਕੂ ਮਾਰਿਆ ਜਦੋਂ ਤੱਕ ਉਹ ਪੂਰੀ ਤਰ੍ਹਾਂ ਖ਼ੂਨ ਨਾਲ ਲਥਪਥ ਨਹੀਂ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ ਦੇ ਕਤਲ ਬਾਰੇ ਕੀਤੇ ਵੱਡੇ ਖ਼ੁਲਾਸੇ

ਪੁਲਸ ਪਹੁੰਚੀ, ਹਸਪਤਾਲ ਲੈ ਜਾਂਦੇ ਸਮੇਂ ਰਸਤੇ 'ਚ ਨੈਂਸੀ ਨੇ ਤੋੜਿਆ ਦਮ
ਅਲੀਸ਼ਾ ਨੇ ਕਿਹਾ ਕਿ ਜਦੋਂ ਤੱਕ ਲਾਸਾਲੇ ਪੁਲਸ ਮੌਕੇ 'ਤੇ ਪਹੁੰਚੀ, ਨੈਂਸੀ ਦਾ ਕਾਫ਼ੀ ਖ਼ੂਨ ਵਹਿ ਚੁੱਕਾ ਸੀ। ਹਾਲਾਂਕਿ ਉਹ ਉਸ ਵੇਲੇ ਸਾਹ ਲੈ ਰਹੀ ਸੀ ਪਰ ਐਂਬੂਲੈਂਸ ਵਿੱਚ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਸ ਦੇ ਅਨੁਸਾਰ ਗੰਭੀਰ ਜ਼ਖ਼ਮ ਅਤੇ ਬਹੁਤ ਜ਼ਿਆਦਾ ਖ਼ੂਨ ਵਹਿਣਾ ਮੌਤ ਦਾ ਕਾਰਨ ਸੀ।
ਪ੍ਰੀ ਪਲਾਂਡ ਮਰਡਰ ਕੀਤਾ ਗਿਆ ਪਰ ਪੁਲਸ ਕੁਝ ਨਹੀਂ ਕਰ ਸਕੀ
ਅਲੀਸ਼ਾ ਨੇ ਕਿਹਾ ਕਿ ਨੈਂਸੀ ਦਾ ਕਤਲ ਪਹਿਲਾਂ ਤੋਂ ਪ੍ਰੀ-ਪਲਾਂਡ ਸੀ। ਪਹਿਲਾਂ ਤੋਂ ਪੁਲਸ ਨੂੰ ਪਤਾ ਸੀ ਕਿ ਨੈਂਸੀ ਦੀ ਜਾਨ ਨੂੰ ਖ਼ਤਰਾ ਹੈ। ਨੈਂਸੀ ਨੇ ਪੁਲਸ ਨੂੰ ਕਤਲ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਉਹ ਫਿਰ ਵੀ ਕੁਝ ਨਹੀਂ ਕਰ ਸਕੀ।
ਕਈ ਵਾਰ ਨੈਂਸੀ ਨੂੰ ਖਾਲਿਸਤਾਨ ਮੁੱਦੇ 'ਤੇ ਬੋਲਣ ਤੋਂ ਰੋਕਿਆ ਗਿਆ
ਅਲੀਸ਼ਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਸੱਚ ਬੋਲਣਾ ਉਸ ਦੀ ਭੈਣ ਦੀ ਮੌਤ ਦਾ ਕਾਰਨ ਬਣਿਆ। ਉਸ ਨੇ ਖਾਲਿਸਤਾਨ ਅਤੇ ਹੋਰ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਦੇ ਪਰਿਵਾਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੀ ਸੀ ਕਿ ਜੇ ਮੌਤ ਆਉਣੀ ਹੈ ਤਾਂ ਆਵੇਗੀ, ਪਰ ਉਹ ਚੁੱਪ ਨਹੀਂ ਰਹੇਗੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ ਖ਼ੁਲਾਸਾ! ਕਿਹਾ-ਕਤਲ ਦੇ ਪਿੱਛੇ...
ਵਾਰ-ਵਾਰ ਨਾਮਿਨੀ ਬਾਰੇ ਨੈਂਸੀ ਤੋਂ ਕੀਤੀ ਗਈ ਸੀ ਪੁੱਛਗਿੱਛ
ਅਲੀਸ਼ਾ ਨੇ ਖ਼ੁਲਾਸਾ ਕੀਤਾ ਕਿ ਜ਼ਰੂਰੀ ਨਹੀਂ ਕਿ ਇਸ ਕਤਲ ਪਿੱਛੇ ਖਾਲਿਸਤਾਨੀ ਹੀ ਹੋਣ। ਕੋਈ ਹੋਰ ਵੀ ਸ਼ਾਮਲ ਹੋ ਸਕਦਾ ਹੈ। ਕੁਝ ਲੋਕ ਵਾਰ-ਵਾਰ ਨੈਂਸੀ ਤੋਂ ਪੁੱਛ ਰਹੇ ਸਨ ਕਿ ਉਸ ਦਾ ਨਾਮਿਨੀ ਵਿਅਕਤੀ ਕੌਣ ਸੀ ਅਤੇ ਉਸ ਨੇ ਆਪਣਾ ਸੋਨਾ ਅਤੇ ਜਾਇਦਾਦ ਕਿੱਥੇ ਰੱਖੀ ਸੀ। ਉਹ ਨੈਂਸੀ ਦੀ ਮੌਤ ਤੋਂ ਬਾਅਦ ਉਸ ਦੇ ਸਾਮਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ।
ਕੈਨੇਡਾ 'ਚ ਹੋਵੇਗਾ ਨੈਂਸੀ ਦਾ ਅੰਤਿਮ ਸੰਸਕਾਰ, ਪਰਿਵਾਰ ਜਾਵੇਗਾ ਕੈਨੇਡਾ
ਨੈਂਸੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੈਨੇਡਾ ਲਈ ਫਲਾਈਟ ਹੈ। ਉਨ੍ਹਾਂ ਦੇ ਪਹੁੰਚਣ ਮਗਰੋਂ ਨੈਂਸੀ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੋਵੇਗਾ। ਕੈਨੇਡੀਅਨ ਪੁਲਸ ਨਾਲ ਕਈ ਫਾਰਮੈਲਿਟੀਆਂ ਪੂਰੀਆਂ ਹੋਣ ਤੋਂ ਬਾਅਦ ਹੀ ਨੈਂਸੀ ਦੀ ਲਾਸ਼ ਪਰਿਵਾਰ ਨੂੰ ਦਿੱਤੀ ਜਾਵੇਗੀ। ਨੈਂਸੀ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ। ਮਾਂ ਨੇ ਕਿਹਾ ਕਿ ਉਹ ਮੰਗ ਕਰਦੀ ਹੈ ਕਿ ਉਨ੍ਹਾਂ ਦੀ ਧੀ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਵਿਚ ਪਾਇਆ ਜਾਵੇ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਜਲੰਧਰ 'ਚ ਫਾਰਚੂਨਰ ਗੱਡੀ ਨੇ ਨਾਨੀ-ਦੋਹਤੀ ਨੂੰ ਦਰੜਿਆ, ਤਰਫ਼-ਤੜਫ਼ ਕੇ ਨਿਕਲੀ ਜਾਨ
ਕੀ ਕਹਿਣਾ ਹੈ ਨੈਂਸੀ ਦੇ ਕਤਲ ਮਾਮਲੇ ਵਿਚ ਲਾਸਾਲੇ ਪੁਲਸ ਦਾ
ਲਾਸਾਲੇ ਪੁਲਸ ਮੁਖੀ ਮਾਈਕਲ ਪੀਅਰਸ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਅਚਾਨਕ ਜਾਂ ਬਿਨਾਂ ਸੋਚੇ-ਸਮਝੇ ਨਹੀਂ ਕੀਤਾ ਗਿਆ। ਨੈਂਸੀ ਦਾ ਕਤਲ ਪਹਿਲਾਂ ਤੋਂ ਯੋਜਨਾਬੱਧ ਸੀ। ਪੁਲਸ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਕਤਲ ਪਿੱਛੇ ਕੌਣ ਹੈ। ਹਰ ਐਂਗਲ ਤੋਂ ਪੁਲਸ ਨੈਂਸੀ ਕਤਲ ਕਾਂਡ ਵਿਚ ਜਾਂਚ ਕਰ ਰਹੀ ਹੈ। ਮਾਈਕਲ ਨੇ ਕਿਹਾ ਕਿ ਉਹ ਅਜਿਹੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਨਾ ਚਾਹੁੰਦਾ ਜੋ ਜਾਂਚ 'ਚ ਰੁਕਾਵਟ ਪਾ ਸਕੇ। ਪੁਲਸ ਨੂੰ ਕਈ ਸੁਰਾਗ ਮਿਲੇ ਹਨ। ਲਾਸਾਲੇ ਦੇ ਲੋਕ ਇਸ ਕਤਲ ਮਗਰੋਂ ਡਰੇ ਹੋਏ ਹਨ। ਉਨ੍ਹਾਂ ਨੂੰ ਵਾਰ-ਵਾਰ ਫੋਨ ਆ ਰਹੇ ਹਨ ਕਿ ਕੀ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ। ਹੈੱਡ ਨੇ ਕਿਹਾ ਕਿ ਉਹ ਕਤਲ ਨੂੰ ਹਲਕੇ ਵਿੱਚ ਨਹੀਂ ਲੈ ਰਹੇ ਹਨ। ਸ਼ੱਕੀਆਂ ਦੀ ਪਛਾਣ ਜਲਦੀ ਹੀ ਕਰ ਲਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
