ਸੁਖਣਵਾਲਾ ਕਤਲ ਕਾਂਡ ਨੂੰ ਲੈ ਕੇ ਪੁਲਸ ਚਲਾਨ ''ਚ ਸਨਸਨੀਖੇਜ਼ ਖ਼ੁਲਾਸਾ

Monday, Mar 02, 2026 - 01:40 PM (IST)

ਸੁਖਣਵਾਲਾ ਕਤਲ ਕਾਂਡ ਨੂੰ ਲੈ ਕੇ ਪੁਲਸ ਚਲਾਨ ''ਚ ਸਨਸਨੀਖੇਜ਼ ਖ਼ੁਲਾਸਾ

ਫਰੀਦਕੋਟ (ਜਗਦੀਸ਼) : ਇੱਥੋਂ ਦੇ ਨੇੜਲੇ ਪਿੰਡ ਸੁੱਖਣਵਾਲਾ ਵਿਚ 3 ਮਹੀਨੇ ਪਹਿਲਾਂ ਪਤਨੀ ਵੱਲੋਂ ਆਪਣੇ ਪ੍ਰੇਮੀ ਅਤੇ ਦੋਸਤਾਂ ਨਾਲ ਮਿਲ ਕੇ ਕਤਲ ਕੀਤੇ ਗਏ ਗੁਰਵਿੰਦਰ ਸਿੰਘ ਦੇ ਮਾਮਲੇ ਵਿਚ ਪੁਲਸ ਨੇ ਪੜਤਾਲ ਮੁਕੰਮਲ ਕਰਕੇ 220 ਪੰਨਿਆਂ ਦਾ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਇਸ ਕੇਸ ਵਿਚ ਪਹਿਲੀ ਵਾਰੀ ਇਹ ਗੱਲ ਲਿਖਤੀ ਤੌਰ ’ਤੇ ਸਪੱਸ਼ਟ ਹੋਈ ਹੈ ਕਿ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਨੇ ਗਲਾ ਘੁੱਟ ਕੇ ਗੁਰਵਿੰਦਰ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਘਰ ਦੀ ਛੱਤ ਉੱਪਰ ਸੁੱਟ ਦਿੱਤਾ ਸੀ ਅਤੇ ਪੂਰੀ ਘਟਨਾ ਨੂੰ ਲੁੱਟ-ਖੋਹ ਦੀ ਵਾਰਦਾਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਕੇਸ ਵਿਚ ਪੁਲਸ ਨੂੰ ਇਕ ਅਜਿਹਾ ਗਵਾਹ ਮਿਲਿਆ ਹੈ, ਜਿਸ ਨੇ ਗੁਰਵਿੰਦਰ ਸਿੰਘ ਦੇ ਕਤਲ ਦੀ ਕਹਾਣੀ ਮੁਲਜ਼ਮਾ ਤੋਂ ਸੁਣੀ ਸੀ। ਪੁਲਸ ਨੇ ਘਟਨਾ ਵਾਲੇ ਦਿਨ ਗੁਰਵਿੰਦਰ ਸਿੰਘ ਦੇ ਘਰੋਂ ਚੋਰੀ ਹੋਇਆ ਸੋਨਾ ਵੀ ਹਰਕੰਵਲਪ੍ਰੀਤ ਸਿੰਘ ਕੋਲੋਂ ਬਰਾਮਦ ਕਰ ਲਿਆ ਹੈ । ਪੁਲਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿਚ ਦਾਅਵਾ ਕੀਤਾ ਗਿਆ ਹੈ। ਰੁਪਿੰਦਰ ਕੌਰ ਦੀ ਸਹੇਲੀ ਵੀਰਇੰਦਰ ਕੌਰ ਨੇ ਵੀ ਗੁਰਵਿੰਦਰ ਸਿੰਘ ਦੇ ਕਤਲ ਵਿਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ 'ਚ ਲੇਪਟੋਸਪਾਇਰੋਸਿਸ ਦਾ ਪ੍ਰਕੋਪ, ਦੋ ਦਰਜਨ ਬੱਚੇ ਹੋਏ ਸੰਕਰਮਿਤ

ਕਤਲ ਵਾਲੇ ਦਿਨਾਂ ਵਿਚ ਵੀਰਇੰਦਰ ਕੌਰ ਅਤੇ ਰੁਪਿੰਦਰ ਕੌਰ ਦਰਮਿਆਨ 231 ਫੋਨ ਕਾਲਾਂ ਹੋਈਆਂ। ਇਸ ਤੋਂ ਇਲਾਵਾ ਵੀਰਇੰਦਰ ਕੌਰ ਵੱਲੋਂ ਮੁਲਜ਼ਮ ਹਰਕੰਵਲਪ੍ਰੀਤ ਸਿੰਘ ਨੂੰ ਵੀ 17 ਫੋਨ ਕਾਲਾਂ ਕੀਤੀਆਂ। ਇਸ ਤੋਂ ਇਲਾਵਾਂ ਵੀਰਇੰਦਰ ਕੌਰ ਨੇ ਮੁਲਜ਼ਮ ਹਰਕੰਵਲਪ੍ਰੀਤ ਸਿੰਘ ਨੂੰ ਅੱਠ ਹਜ਼ਾਰ ਰੁਪਏ ਆਨਲਾਈਨ ਭੇਜਣ ਦਾ ਵੀ ਤੱਥ ਸਾਹਮਣੇ ਆਇਅ ਹੈ। ਪੁਲਸ ਨੇ ਇਸ ਮਾਮਲੇ ਵਿਚ ਰੁਪਿੰਦਰ ਕੌਰ, ਉਸ ਦੇ ਪ੍ਰੇਮੀ ਹਰਕੰਵਲਪ੍ਰੀਤ, ਵੀਰਇੰਦਰ ਕੌਰ ਅਤੇ ਵਿਸ਼ਵਜੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਇਨ੍ਹਾਂ ਚਾਰੇ ਮੁਲਜ਼ਮਾਂ ਨੇ ਆਪਸ ਵਿਚ ਸਾਜ਼ਿਸ਼ ਰਚ ਕੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ। ਪੁਲਸ ਨੇ ਇਸ ਕੇਸ ਨੂੰ ਸਾਬਤ ਕਰਨ ਲਈ 48 ਗਵਾਹਾਂ ਦੀ ਸੂਚੀ ਅਦਾਲਤ ਵਿਚ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਹਾਦਸਾ, ਪਟਵਾਰੀ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News