ਸਰਹੱਦ ਪਾਰ : 19 ਸਾਲਾ ਪੁੱਤ ਨਾਲ ਮਿਲ ਪਤਨੀ ਨੇ ਕੀਤਾ ਪਤੀ ਦਾ ਕਤਲ, ਇੰਝ ਖੁੱਲ੍ਹਿਆ ਭੇਤ
Wednesday, Sep 01, 2021 - 02:04 PM (IST)
 
            
            ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿ ’ਚ ਜਾਇਦਾਦ ਦੇ ਚੱਲ ਰਹੇ ਵਿਵਾਦ ਦੇ ਕਾਰਨ ਇੱਕ ਜਨਾਨੀ ਵਲੋਂ ਆਪਣੇ ਮੁੰਡੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮਾਂ-ਪੁੱਤ ਨੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਮੁੰਡੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)
ਸਰਹੱਦ ਪਾਰ ਸੂਤਰਾਂ ਅਨੁਸਾਰ ਮ੍ਰਿਤਕ ਮੁਹੰਮਦ ਇਦਰਸ ਨਿਵਾਸੀ ਚੱਕ ਨੰਬਰ 441 ਜੀ.ਬੀ ਸਮੁੰਦਰੀ ਦੀ ਪਤਨੀ ਖਾਲਿਦਾ ਪ੍ਰਵੀਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਤੀ 26 ਅਗਸਤ ਤੋਂ ਲਾਪਤਾ ਹੈ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਮੁਹੰਮਦ ਸਕੀਲ ਦੀ ਲਾਸ਼ ਗੋਗਰਾ ਨਹਿਰ ਤੋਂ ਮਿਲ ਗਈ। ਪੁਲਸ ਨੇ ਜਾਂਚ ਪੜਤਾਲ ਵਿੱਚ ਪਾਇਆ ਕਿ ਮ੍ਰਿਤਕ ਮੁਹੰਮਦ ਇਦਰਸ ਆਪਣੇ ਹਿੱਸੇ ਦੀ ਜਾਇਦਾਦ ਆਪਣੇ ਭਰਾ ਮੁਹੰਮਦ ਸਕੀਲ ਦੇ ਨਾਮ ’ਤੇ ਕਰ ਰਿਹਾ ਹੈ। ਇਸ ਗੱਲ ਨੂੰ ਲੈ ਕੇ ਮੁਹੰਮਦ ਇਦਰਸ ਅਤੇ ਉਸ ਦੀ ਪਤਨੀ ਵਿੱਚ ਹਮੇਸ਼ਾ ਲੜਾਈ-ਝਗੜਾ ਰਹਿੰਦਾ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)
ਇਸੇ ਕਰਕੇ ਖਾਲਿਦਾ ਪ੍ਰਵੀਨ ਨੇ ਆਪਣੇ 19 ਸਾਲ ਮੁੰਡੇ ਮੁਹੰਮਦ ਹੁਸੈਨ ਨਾਲ ਯੋਜਨਾ ਬਣਾ ਕੇ ਮੁਹੰਮਦ ਇਦਰਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਰਿਕਸ਼ੇ ਵਿੱਚ ਰੱਖ ਕੇ ਨਹਿਰ ਕੋਲ ਲੈ ਗਏ, ਜਿਸ ’ਚ ਉਸ ਨੂੰ ਸੁੱਟ ਦਿੱਤਾ। ਮੁਲਜ਼ਮ ਨੇ ਪੁਲਸ ਨੂੰ ਮੁਹੰਮਦ ਇਦਰਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੇ ਕੇ ਆਪਣੇ ਦਿਉਰ ਮੁਹੰਮਦ ਸਕੀਲ ’ਤੇ ਦੋਸ਼ ਲਗਾ ਦਿੱਤਾ। ਪੁਲਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਤਾਂ ਸ਼ੱਕ ਦੀ ਸੂਈ ਮ੍ਰਿਤਕ ਦੀ ਪਤਨੀ ਖਾਲਿਦਾ ਪ੍ਰਵੀਨ ’ਤੇ ਆਈ, ਜਿਸ ਨੇ ਪੁੱਛਗਿਛ ਦੌਰਾਨ ਆਪਣਾ ਜ਼ੁਰਮ ਸਵੀਕਾਰ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            